ਗੁਰੂਗ੍ਰਾਮ ਗੰਨਮੈਨ ਗੋਲੀਕਾਂਡ : ਜੱਜ ਦੀ ਪਤਨੀ ਤੋਂ ਬਾਅਦ ਹੁਣ ਬੇਟੇ ਦੀ ਵੀ ਹੋਈ ਮੌਤ
ਰੂਗ੍ਰਾਮ ਵਿਚ ਜੱਜ ਕ੍ਰਿਸ਼ਨਕਾਂਤ ਦੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰਨ ਵਾਲਾ ਹਰਿਆਣਾ ਪੁਲਿਸ ਦਾ ਸਿਪਾਹੀ ਮਹਿਪਾਲ ਅਪਣਾ ਜ਼ੁਰਮ ਕਬੂਲ ਚੁੱਕਾ ਹੈ।
ਨਵੀਂ ਦਿੱਲੀ, (ਭਾਸ਼ਾ) : ਗੁਰੂਗ੍ਰਾਮ ਵਿਚ ਸੁਰੱਖਿਆ ਗਾਰਡ ਦੀ ਗੋਲੀ ਨਾਲ ਗੰਭੀਰ ਤੌਰ ਤੇ ਜ਼ਖਮੀ ਜੱਜ ਕ੍ਰਿਸ਼ਨਕਾਂਤ ਦੇ ਬੇਟੇ ਦੀ ਵੀ ਮੌਤ ਹੋ ਗਈ ਹੈ। ਪਤਨੀ ਦੀ ਇਸ ਘਟਨਾ ਵਿਚ ਪਹਿਲਾਂ ਹੀ ਮੌਤ ਹੋ ਚੁੱਕੀ ਹੈ। 15 ਦਿਨ ਪਹਿਲਾਂ ਜੱਜ ਦਾ ਗੰਨਮੈਨ ਬਜ਼ਾਰ ਵਿਚ ਹੀ ਮਾਂ ਅਤੇ ਬੇਟੇ ਨੂੰ ਗੋਲੀਆਂ ਮਾਰ ਕੇ ਫ਼ਰਾਰ ਹੋ ਗਿਆ ਸੀ। ਬਾਅਦ ਵਿਚ ਖ਼ੁਦ ਉਸਨੇ ਜੱਜ ਨੂੰ ਫੋਨ ਰਾਹੀ ਇਸ ਦੀ ਜਾਣਕਾਰੀ ਦਿਤੀ ਸੀ। ਬਹੁਤ ਮਸ਼ੱਕਤ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਕੀਤਾ ਸੀ। ਪਤਨੀ ਤੋਂ ਬਾਅਦ ਬੇਟੇ ਦੀ ਵੀ ਮੌਤ ਨਾਲ ਜੱਜ ਕ੍ਰਿਸ਼ਨਕਾਂਤ ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੈ।
ਪੰਦਰਾਂ ਦਿਨ ਪਹਿਲਾ ਇਹ ਹਾਦਸਾ ਵਾਪਰਿਆ ਸੀ, ਜਦ ਗੁਰੂਗ੍ਰਾਮ ਵਿਚ ਕੰਮ ਕਰਨ ਵਾਲੇ ਵਧੀਕ ਜੱਜ ਕ੍ਰਿਸ਼ਨਕਾਂਤ ਦੀ ਪਤਨੀ ਰਿਤੂ ਅਤੇ ਬੇਟਾ ਧਰੂਵ ਆਰਕੇਡਿਆ ਬਜ਼ਾਰ ਵਿਚ ਖਰੀਦਾਰੀ ਕਰਨ ਲਈ ਗਏ ਸਨ। ਉਨ੍ਹਾਂ ਦੇ ਨਾਲ ਜੱਜ ਦਾ ਸੁਰੱਖਿਆ ਗਾਰਡ ਮਹਿਪਾਲ ਸੀ। ਗਜਰਾਜ ਨੇ ਕਿਹਾ ਕਿ ਕੁਝ ਸਥਾਨਕ ਲੋਕਾਂ ਨੇ ਪੁਲਿਸ ਨੂੰ ਆਰਕੇਡਿਆ ਬਜ਼ਾਰ ਦੇ ਬਾਹਰ ਗੋਲੀ ਚਲਣ ਦੀ ਸੂਚਨਾ ਦਿਤੀ। ਜਦੋਂ ਪੁਲਿਸ ਦਲ ਪਹੁੰਚਿਆ ਤਾਂ ਉਨ੍ਹਾਂ ਨੂੰ ਰਿਤੂ ਅਤੇ ਧਰੂਵ ਖੂਨ ਨਾਲ ਸੰਨੇ ਹੋਏ ਮਿਲੇ। ਅਧਿਕਾਰੀ ਮੁਤਾਬਕ ਰਿਤੂ ਦੀ ਛਾਤੀ ਵਿਚ ਅਤੇ ਧਰੂਵ ਨੂੰ ਸਿਰ ਵਿਚ ਗੋਲੀ ਲਗੀ ਸੀ।
ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। ਗੁਰੂਗ੍ਰਮ ਪੁਲਿਸ ਦੇ ਪੀਆਰਓ ਸੁਭਾਸ਼ ਬੋਕਨ ਨੇ ਦੱਸਿਆ ਕਿ ਮਹਿਪਾਲ ਤੋਂ ਇਹ ਜਾਨਣ ਲਈ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਸਨੇ ਇਹ ਗੋਲੀ ਕਿਉਂ ਚਲਾਈ ਸੀ। ਪੁਲਿਸ ਵੱਲੋਂ ਦੋਸ਼ੀ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ, ਕੋਰਟ ਨੇ ਉਸ ਨੂੰ ਕਤਲ ਦਾ ਮਕਸਦ ਪਤਾ ਲਗਾਉਣ ਲਈ 4 ਦਿਨ ਦੀ ਪੁਲਿਸ ਰਿਮਾਂਡ ਦੇ ਭੇਜ ਦਿਤਾ, ਉਥੇ ਹੀ ਇਸ ਵਾਰਦਾਤ ਵਿਚ ਜੱਜ ਦੀ ਪਤਨੀ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਬੇਟੇ ਦੀ ਹਾਲਤ ਬਹੁਤ ਨਾਜ਼ੁਕ ਸੀ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸਨੂੰ ਬਚਾਇਆ ਨਹੀਂ ਜਾ ਸਕਿਆ।
ਮੰਗਲਵਾਰ ਨੂੰ ਉਸਦੀ ਵੀ ਮੌਤ ਹੋ ਗਈ। ਗੁਰੂਗ੍ਰਾਮ ਵਿਚ ਜੱਜ ਕ੍ਰਿਸ਼ਨਕਾਂਤ ਦੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰਨ ਵਾਲਾ ਹਰਿਆਣਾ ਪੁਲਿਸ ਦਾ ਸਿਪਾਹੀ ਮਹਿਪਾਲ ਅਪਣਾ ਜ਼ੁਰਮ ਕਬੂਲ ਚੁੱਕਾ ਹੈ। ਗੁਰੂਗ੍ਰਾਮ ਦੇ ਡੀਸੀਪੀ ਕ੍ਰਾਈਮ ਸੁਮਿਤ ਇਸਦੀ ਜਾਣਕਾਰੀ ਦੇ ਚੁੱਕੇ ਹਨ। ਇਹ ਜਾਣਕਾਰੀ ਉਨ੍ਹਾਂ ਨੇ ਪੁਲਿਸ ਦੀ ਜਾਂਚ ਰਿਪੋਰਟ ਦੇ ਆਧਾਰ ਤੇ ਦਿਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਪਿਛਲੇ ਡੇਢ ਸਾਲ ਤੋਂ ਜੱਜ ਦਾ ਨਿਜੀ ਸੁਰੱਖਿਆ ਕਰਮਚਾਰੀ ਸੀ। ਮਹਿਪਾਲ ਤੋਂ ਐਸਆਈਟੀ ਦੀ ਟੀਮ ਲਗਾਤਾਰ ਪੁਛਗਿਛ ਕਰ ਕੇ ਹੋਰ ਵੀ ਜਾਣਕਾਰੀਆਂ ਇੱਕਠੀ ਕਰ ਰਹੀ ਹੈ।
ਡੀਸੀਪੀ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਸਿਪਾਹੀ ਮਹਿਪਾਲ ਬਜ਼ਾਰ ਵਿਚ ਜੱਜ ਦੀ ਪਤਨੀ ਅਤੇ ਬੇਟੇ ਨੂੰ ਛੱਡ ਚਲਾ ਗਿਆ ਸੀ। ਪਰਵਾਰ ਨੇ ਕਈ ਵਾਰ ਮਹਿਪਾਲ ਨੂੰ ਲੱਭਿਆ। ਮਹਿਪਾਲ ਕੁਝ ਦੇਰ ਬਾਅਦ ਵਾਪਸ ਆਇਆ ਤਾਂ ਉਸਨੂੰ ਡਾਂਟਿਆ ਗਿਆ। ਇਸੇ ਦੌਰਾਨ ਗੁੱਸੇ ਵਿਚ ਉਸਨੇ ਜੱਜ ਦੇ ਪਰਵਾਰ ਤੇ ਹਮਲਾ ਕੀਤਾ। ਪਤਨੀ ਅਤੇ ਬੇਟੀ ਤੇ ਨਿਸ਼ਾਨਾ ਲਗਾ ਕੇ ਗੋਲੀ ਚਲਾ ਦਿਤੀ। ਪੁਲਿਸ ਮੁਤਾਬਕ ਮਹਿਪਾਲ ਦੀ ਪਹਿਲਾਂ ਤੋਂ ਕਤਲ ਦੀ ਕੋਈ ਯੋਜਨਾ ਨਹੀਂ ਸੀ।