‘ਪੇਟੀਐਮ’ ਨਿਰਮਾਤਾ ਸ਼ੇਖ਼ਰ ਸ਼ਰਮਾਂ ਦੀ ਸੈਕਟਰੀ ਬਲੈਕਮੇਲ ਦੇ ਮਾਮਲੇ ‘ਚ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਨਲਾਈਨ ਪੇਮੈਂਟ ਵਾਲਿਟ ਕੰਪਨੀ ਪੇਟੀਐਮ ਦੇ ਕੁਝ ਕਰਮਚਾਰੀਆਂ ਨੇ ਹੀ ਕੰਪਨੀ ਦੇ ਨਿਰਮਾਤਾ, ਸੀਈਓ ਵਿਜੈ ਸ਼ੇਖ਼ਰ ਸ਼ਰਮਾਂ ਦੇ ...

Paytm

ਨਵੀਂ ਦਿੱਲੀ (ਭਾਸ਼ਾ) : ਆਨਲਾਈਨ ਪੇਮੈਂਟ ਵਾਲਿਟ ਕੰਪਨੀ ਪੇਟੀਐਮ ਦੇ ਕੁਝ ਕਰਮਚਾਰੀਆਂ ਨੇ ਹੀ ਕੰਪਨੀ ਦੇ ਨਿਰਮਾਤਾ, ਸੀਈਓ ਵਿਜੈ ਸ਼ੇਖ਼ਰ ਸ਼ਰਮਾਂ ਦੇ ਕੰਪਿਊਟਰ ਦਾ ਡੇਟਾ ਚੋਰੀ ਕਰ ਲਿਆ ਹੈ। ਡੇਟਾ ਲੀਕ ਨਾ ਕਰੀ ਦੀ ਬਦਲੇ ਵਿਚ 10 ਕਰੋੜ ਰੁਪਏ ਦੀ ਰਾਸ਼ੀ ਦੀ ਮੰਗੀ ਕੀਤੀ ਹੈ। ਮਾਮਲਾ ਪੁਲਿਸ ਤਕ ਪਹੁੰਚਿਆ ਤਾਂ ਸੀਈਓ ਦੀ ਸੈਕਟਰੀ ਸਮੇਤ 3 ਲੋਕ ਗ੍ਰਿਫ਼ਤਾਰ ਕਰ ਲਏ ਹਨ। ਦੱਸਿਆ ਗਿਆ ਹੈ ਕਿ ਸ਼ੇਖ਼ਰ ਸ਼ਰਮਾਂ ਦੀ ਸੈਕਟਰੀ ਸੋਨੀਆ ਧਵਨ ਨੇ ਹੀ ਡੇਟਾ ਚੋਰੀ ਕਰਕੇ ਕਲਕੱਤਾ ਭੇਜਿਆ, ਜਿਥੋਂ ਉਸ ਨੇ ਪੈਸਿਆਂ ਦੀ ਮੰਗ ਸ਼ੁਰੂ ਕੀਤੀ। ਸੋਨੀਆਂ ਧਵਨ 10 ਸਾਲਾਂ ਤਕ ਕੰਪਨੀਂ ਦੇ ਨਾਲ ਜੁੜੀ ਹੋਈ ਹੈ।

ਕੰਪਨੀ ਦੇ ਇਹਨਾਂ ਖ਼ਾਸ ਕਰਮਚਾਰੀਆਂ ਨੇ ਮਹੱਤਵਪੂਰਨ ਡੇਟਾ ਚੋਰੀ ਕਰਨ ਤੋਂ ਬਾਅਦ ਕਲਕੱਤਾ ਦੇ ਰੋਹਿਤ ਨੂੰ ਸਾਰੀ ਜਾਣਕਾਰੀ ਦਿਤੀ। ਬਾਦ ਵਿਚ ਰੋਹਿਤ ਨੇ ਹੀ ਵਿਜੈ ਸ਼ੇਖ਼ਰ ਨੂੰ ਫੋਨ ਕਰ ਕੇ ਡੇਟਾ ਲੀਕ ਨਾ ਕਰਨ ਦੇ ਬਦਲੇ ਵਿਚ 10 ਕਰੋੜ ਰੁਪਏ ਮੰਗੇ। ਪੈਸਿਆਂ ਨੂੰ ਇਕ ਬੈਂਕ ਖਾਤੇ ਵਿਚ ਟ੍ਰਾਂਸਫਰ ਕਰਨ ਲਈ ਰੋਹਿਤ ਨੇ ਵਿਜੈ ਨੂੰ ਬੈਂਕ ਅਕਾਉਂਟ ਨੰਬਰ ਅਤੇ ਆਈਐਫ਼ਸੀ ਕੋਡ ਵੀ ਦੱਸਿਆ ਸੀ। ਡੇਟਾ ਦੇ ਬਦਲੇ ਪੈਸਿਆਂ ਦੀ ਮੰਗ ਕਰਨ ਵਾਲੇ ਰੋਹਿਤ ਨੇ ਸਾਵਧਾਨੀ ਵਰਤਦੇ ਹੋਏ ਪਹਿਲਾਂ ਥਾਈਲੈਂਡ ਦੇ ਨੰਬਰ ਤੋਂ ਫੋਨ ਕੀਤਾ ਫੇਰ ਵਿਸ਼ਵਾਸ ਹੋ ਜਾਣ ਤੋਂ ਬਾਅਦ ਵਿਜੈ ਸ਼ੇਖ਼ਰ ਨੂੰ ਵਾਟਸਅੱਪ ਕਾਲ ਕੀਤੀ।

 

ਵਿਜੈ ਨੇ ਫੋਨ ‘ਤੇ ਹੋਈ ਗੱਲ-ਬਾਤ ਰਿਕਾਰਡ ਕਰ ਲਈ ਅਤੇ ਪੂਰੇ ਸਬੂਤ ਪੁਲਿਸ ਨੂੰ ਦੇ ਦਿੱਤੇ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਪੇਟੀਐਮ ‘ਚ ਕੰਮ ਕਰਨ ਵਾਲੇ ਦੋ ਕਰਮਚਾਰੀਆਂ ਅਤੇ ਇਕ ਪ੍ਰਾਪਰਟੀ ਡੀਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਐਸਪੀ ਅਜੇ ਪਾਲ ਸ਼ਰਮਾਂ ਨੇ ਦੱਸਿਆ ਕਿ ਪੇਡੀਐਮ ਦੇ ਸੀਈਓ ਵਿਜੈ ਸ਼ੇਖ਼ਰ ਦੇ ਭਰਾ ਅਜੇ ਸ਼ੇਖ਼ਰ ਸ਼ਰਮਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਕੰਪਨੀ ਦੇ ਕੁਝ ਕਰਮਚਾਰੀਆਂ ਨੇ ਡੇਟਾ ਚੋਰੀ ਕੀਤਾ ਹੈ, ਅਤੇ ਉਹ ਸਾਡੇ ਕੋਲੋਂ ਡੇਟਾ ਲੀਕ ਕਰਨ ਦੇ ਬਦਲੇ ਵਿਚ 10 ਕਰੋੜ ਰੁਪਏ ਦੀ ਮੰਗ ਰਹੇ ਹਨ।

ਇਸ ਦੀ ਜਾਂਚ ਕੀਤੀ ਗਈ ਉਸ ਤੋਂ ਬਾਅਦ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਨੂੰ ਰਿਮਾਂਡ ‘ਤੇ ਲੈ ਕਿ ਇਹਨਾਂ ਤੋਂ ਪੁਛ-ਗਿਛ ਕੀਤੀ ਜਾਵੇਗੀ। ਡੇਟਾ ਮਿਲ ਜਾਣ ਤੋਂ ਬਾਅਦ 10 ਸਤੰਬਰ 2018 ਨੂੰ ਰੋਹਿਤ ਚੋਮਲ ਨੇ ਵਿਜੈ ਸ਼ੇਖ਼ਰ ਨੂੰ ਫੋਨ ਕੀਤਾ। ਇਕ ਵਾਰ ਫੋਨ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਵਾਟਸਅੱਪ ਕਾਲ ਕੀਤੀ ਗਈ। ਪਹਿਲਾਂ 10 ਕਰੋੜ ਰੁਪਏ ਮੰਗੇ। ਰੋਹਿਤ ਨੇ ਇਹਨਾਂ ਪੈਸਿਆਂ ਨੂੰ ਬੈਂਕ ਵਿਚ ਜਮ੍ਹਾਂ ਕਰਾਉਣ ਲਈ ਆਈਸੀਆਈਸੀਆਈ ਬੈਂਕ ਦਾ ਖ਼ਾਤਾ ਨੰਬਰ ਵੀ ਦਿਤਾ।

ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਅਜੇ ਸ਼ੇਖ਼ਰ ਨੇ ਦੱਸਿਆ ਕਿ 10 ਅਕਤੂਬਰ ਨੂੰ ਪਹਿਲਾ 67 ਰੁਪਏ ਅਤੇ ਫੇਰ 15 ਅਕਤੂਬਰ ਨੂੰ 2 ਲੱਖ ਰੁਪਏ ਇਸ ਖਾਤੇ ਵਿਚ ਟ੍ਰਾਂਸਫਰ ਕੀਤੇ ਗਏ। ਪੈਸੇ ਟ੍ਰਾਂਸਫਰ ਹੋ ਜਾਣ ਤੋਂ ਬਾਅਦ ਰੋਹਿਤ ਨੇ ਫੇਰ 10 ਕਰੋੜ ਰੁਪਏ ਦੀ ਮੰਗ ਸ਼ੁਰੂ ਕਰ ਦਿੱਤੀ। ਜਦੋਂ ਰੋਹਿਤ ਨੇ ਫੇਰ ਪੈਸੇ ਜਮ੍ਹਾਂ ਕਰਨ ਲਈ ਪ੍ਰੈਸ਼ਰ ਬਣਾਉਣਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਅਜੇ ਸ਼ੇਖ਼ਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਅਜੇ ਸ਼ੇਖ਼ਰ ਨੇ ਦੱਸਿਆ ਕਿ ਰੋਹਿਤ ਨੇ ਜਿਹੜੇ ਬੈਂਕ ਦਾ ਖਾਤਾ ਨੰਬਰ ਦਿੱਤਾ ਸੀ, ਉਸ ਨੂੰ ਚੈਕ ਕਰਨ ਲਈ ਪਹਿਲਾਂ ਉਸ ਖਾਤੇ ਵਿਚ 67 ਰੁਪਏ ਜਮ੍ਹਾ ਕੀਤੇ ਗਏ।

ਜਦੋਂ ਇਹ ਪੈਸੇ ਸਹੀ ਖਾਤੇ ਵਿਚ ਜਮਾਂ ਹੋਣ ਬਾਰੇ ਪਤਾ ਚੱਲ ਗਿਆ, ਉਸ ਤੋਂ ਬਾਅਦ ਦੋ ਲੱਖ ਅਤੇ ਜਮ੍ਹਾਂ ਕੀਤੇ ਗਏ। ਪੇਟੀਐਮ ਸਾਲ 2012 ਵਿਚ ਆਈ ਸੀ। ਅੱਜ 7 ਮਿਲੀਅਨ ਲੋਕ ਇਸ ਦਾ ਇਸਤੇਮਾਲ ਕਰ ਰਹੇ ਹਨ। ਨੋਟਬੰਦੀ ਤੋਂ ਬਾਅਦ ਬਹੁਤ ਜ਼ਿਆਦਾ ਲੋਕ ਮੋਬਾਇਲ ਐਪ ਦੇ ਮਾਧੀਅਨ ਨਾਲ ਇਸ ਈ-ਵਾਲਿਟ ਤੋਂ ਭੁਗਤਾਨ ਕਰ ਰਹੇ ਹਨ। ਸਾਲ 2017 ਵਿਚ ਕੰਪਨੀ ਦਾ ਕਰੋੜਾ ਦਾ ਕਾਰੋਬਾਰ ਹੋ ਗਿਆ।