ਬੈਂਕ ਪੀਓ ਦੀਆਂ 800 ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਅੱਜ ਤੋਂ ਹੀ ਸ਼ੁਰੂ
Published : Oct 23, 2018, 7:40 pm IST
Updated : Oct 23, 2018, 7:40 pm IST
SHARE ARTICLE
Process of applying for bank recruitment of 800 posts will start from today
Process of applying for bank recruitment of 800 posts will start from today

ਕੇਨਰਾ ਬੈਂਕ (Canara Bank) ਨੇ ਪੀਓ ਪਰੀਖਿਆ (PO Exam 2018) ਲਈ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ। ਕੇਨਰਾ ਬੈਂਕ...

ਨਵੀਂ ਦਿੱਲੀ (ਭਾਸ਼ਾ) : ਕੇਨਰਾ ਬੈਂਕ (Canara Bank) ਨੇ ਪੀਓ ਪਰੀਖਿਆ (PO Exam 2018) ਲਈ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ। ਕੇਨਰਾ ਬੈਂਕ  ਦੇ ਨੋਟੀਫਿਕੇਸ਼ਨ ਦੇ ਮੁਤਾਬਕ ਪੀਓ ਦੇ 800 ਪਦਾਂ ਉਤੇ ਭਰਤੀ ਕੀਤੀ ਜਾਵੇਗੀ। ਅਪਲਾਈ ਕਰਨ ਦੀ ਪ੍ਰਕਿਰਿਆ ਅੱਜ ਤੋਂ ਹੀ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 13 ਨਵੰਬਰ ਹੈ।

ਪੀਓ ਦੀਆਂ ਅਸਾਮੀਆਂ ਲਈ ਨਿਯੁਕਤ ਹੋਣ ਵਾਲੇ ਉਮੀਦਵਾਰਾਂ ਨੂੰ ਇਕ ਸਾਲ ਦਾ ਬੈਂਕਿੰਗ ਅਤੇ ਫਾਇਨੈਂਸ ਵਿਚ ਗਰੈਜੁਏਟ ਡਿਪਲੋਮਾ ਕਰਾਇਆ ਜਾਵੇਗਾ। ਇਸ ਦੌਰਾਨ 9 ਮਹੀਨੇ ਉਮੀਦਵਾਰਾਂ ਨੂੰ ਕਲਾਸ ਵਿਚ ਪੜਾਇਆ ਜਾਵੇਗਾ। ਜਦੋਂ ਕਿ 3 ਮਹੀਨੇ ਉਮੀਦਵਾਰਾਂ ਨੂੰ ਕੇਨਰਾ ਬੈਂਕ ਵਿਚ ਇੰਟਰਨਸ਼ਿਪ ਕਰਾਈ ਜਾਵੇਗੀ।

ਜੇਕਰ ਤੁਸੀ ਪੀਓ (Canara Bank PO)  ਦੀਆਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਹੇਠਾਂ ਦਿਤੀ ਗਈ ਜਾਣਕਾਰੀ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਹੀ ਅਪਲਾਈ ਕਰੋ।

ਪਦਾਂ ਦੀ ਸੰਖਿਆ : 800

ਨਾਮ : ਪ੍ਰੋਬੇਸ਼ਨਰੀ ਅਫ਼ਸਰ (Probationary Officer)

ਯੋਗਤਾ : ਘੱਟ ਤੋਂ ਘੱਟ 55 ਪ੍ਰਤੀਸ਼ਤ ਅੰਕਾਂ ਨਾਲ ਗਰੈਜੁਏਟ ਹੋਣਾ ਲਾਜ਼ਮੀ ਹੈ।

ਉਮਰ : 20 ਤੋਂ 30 ਸਾਲ

ਕਿਵੇਂ ਕਰੀਏ ਅਪਲਾਈ : ਉਮੀਦਵਾਰ ਕੇਨਰਾ ਬੈਂਕ ਦੀ ਆਫੀਸ਼ੀਅਲ ਵੈਬਸਾਈਟ Canarabank.com ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Rp 1 2018 Web Advertisement... by on Scribd

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement