ਮਨੀ ਲਾਂਡਰਿੰਗ ਮਾਮਲੇ 'ਚ ਕਾਂਗਰਸੀ ਨੇਤਾ ਸ਼ਿਵਕੁਮਾਰ ਦੀ ਜਮਾਨਤ ਮੰਜ਼ੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਕਰਨਾਟਕ ਕਾਂਗਰਸੀ ਨੇਤਾ...

Shiv Kumar

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਕਰਨਾਟਕ ਕਾਂਗਰਸੀ ਨੇਤਾ ਡੀਕੇ ਸ਼ਿਵਕੁਮਾਰ ਨੂੰ 25 ਲੱਖ ਰੁਪਏ ਦੇ ਨਿਜੀ ਹਿਰਾਸਤ ‘ਤੇ ਜਮਾਨਤ ਦੇ ਦਿੱਤੀ ਹੈ। ਟ੍ਰਾਇਲ ਕੋਰਟ ਨੇ ਉਨ੍ਹਾਂ ਦੀ ਜਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਸੀ। ਅੱਜ ਸਵੇਰੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ ਜਾ ਕੇ ਡੀਕੇ ਸ਼ਿਵਕੁਮਾਰ ਨਾਲ ਮੁਲਾਕਾਤ ਕੀਤੀ।

ਕਰਨਾਟਕ ਕਾਂਗਰਸ ਦੇ ਕਰਤਾ-ਧਰਤਾ ਮੰਨੇ ਜਾਣ ਵਾਲੇ ਡੀਕੇ ਸ਼ਿਵਕੁਮਾਰ ‘ਤੇ ਹਵਾਲਾ ਦੇ ਜ਼ਰੀਏ ਲੈਣਦੇਣ ਅਤੇ ਟੈਕਸ ਚੋਰੀ ਦਾ ਦੋਸ਼ ਹੈ। ਈਡੀ ਨੇ ਉਨ੍ਹਾਂ ਨੂੰ ਤਿੰਨ ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ 25 ਅਕਤੂਬਰ ਤੱਕ ਨਿਆਇਕ ਹਿਰਾਸਤ ਵਿਚ ਹਨ। ਕਰਨਾਟਕ ਵਿਚ ਕਾਂਗਰਸ ਅਤੇ ਜੇਡੀਐਸ ਦੇ ਗਠਜੋੜ ਵਾਲੀ ਪਿਛਲੀ ਸਰਕਾਰ ਨੂੰ ਬਣਾਉਣ ਦੀ ਪੇਸ਼ਕਾਰੀ ਹੈ।