'ਜੇ ਮੇਰੇ ਖਿਲਾਫ਼ ਮੁਰਗਾ ਮੰਗਣ ਦਾ ਦੋਸ਼ ਸਾਬਤ ਹੋ ਜਾਵੇ, ਤਾਂ ਵਢਾ ਦਿਆਂਗਾ ਸਿਰ': ਨਿਹੰਗ ਨਵੀਨ ਸੰਧੂ
ਮੈਂ ਮਨੋਜ ਨੂੰ ਸਿਰਫ਼ ਬੀੜੀ ਪੀਣ ਤੋਂ ਰੋਕਿਆ ਸੀ
ਨਵੀਂ ਦਿੱਲੀ - ਸਿੰਘੂ ਬਾਰਡਰ ‘ਤੇ ਇਕ ਮਜ਼ਦੂਰ ਦੀ ਕੁੱਟਮਾਰ ਕਰਨ ਤੇ ਲੱਤ ਤੋੜਨ ਦੇ ਦੋਸ਼ ਵਿਚ ਕੱਲ੍ਹ ਨਿਹੰਗ ਨਵੀਨ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਅੱਜ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਨਿਹੰਗ ਨਵੀਨ ਸੰਧੂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬੇਬਾਕ ਤਰੀਕੇ ਨਾਲ ਕਿਹਾ ਕਿ ਜੇ ਉਸ ਦੇ ਖਿਲਾਫ਼ ਮੁਰਗਾ ਮੰਗਣ ਵਾਲਾ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਉਹ ਅਪਣਾ ਸਿਰ ਵਢਵਾ ਦੇਵੇਗਾ।
ਨਵੀਨ ਕੁਮਾਰ ਨੇ ਕਿਹਾ ਕਿ ਅੰਦੋਲਨ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਸੀ ਤੇ ਉੱਥੇ ਹੀ ਮਨੋਜ ਪਾਸਵਾਨ ਜਿਸ ਦੀ ਨਿਹੰਗ ਨਵੀਨ ਨੇ ਲੱਤ ਤੋੜੀ ਸੀ ਉਹ ਉਸ ਜਗ੍ਹਾ ਕੋਲ ਖੜ੍ਹ ਕੇ ਬੀੜੀ ਪੀ ਰਿਹਾ ਸੀ ਤੇ ਨਵੀਨ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਮਨੋਜ ਪਾਸਵਾਨ ਨੂੰ ਉਸ ਜਗ੍ਹਾ 'ਤੇ ਖੜ੍ਹ ਕੇ ਬੀੜੀ ਪੀਣ ਤੋਂ ਮਨ੍ਹਾ ਕੀਤਾ ਸੀ ਤੇ ਅੱਗਿਓ ਮਨੋਜ ਕਹਿਣ ਲੱਗਾ ਕਿ ਉਹ ਉਸ ਨੂੰ ਰੋਕਣ ਵਾਲਾ ਕੌਣ ਹੁੰਦਾ ਹੈ ਤਾਂ ਇਹ ਕਹਿਣ 'ਤੇ ਨਵੀਨ ਸਿੰਘ ਕਿਹਾ ਕਿ ਜੇ ਕੋਈ ਗੁਰੂ ਸਾਹਿਬ ਕੋਲ ਇਸ ਤਰ੍ਹਾਂ ਕਰੇਗਾ ਤਾਂ ਗੁੱਸੇ ਵਿਚ ਆ ਕੇ ਕੋਈ ਵੀ ਕੁੱਝ ਵੀ ਕਰ ਸਕਦਾ ਹੈ।
ਇਸ ਤੋਂ ਅੱਗੇ ਨਵੀਨ ਸਿੰਘ ਨੇ ਕਿਹਾ ਕਿ ਮਨੋਜ ਪਾਸਵਾਨ ਮੇਰੇ 'ਤੇ ਇਹ ਇਲਜ਼ਾਮ ਲਗਾ ਰਿਹਾ ਹੈ ਕਿ ਮੈਂ ਉਸ ਤੋਂ ਮੁਰਗੇ ਦੀ ਮੰਗ ਕੀਤੀ ਹੈ ਨਵੀਨ ਨੇ ਕਿਹਾ ਕਿ ਜੇ ਇਹ ਇਲਜ਼ਾਮ ਸੱਚ ਸਾਬਿਤ ਹੋ ਜਾਂਦੇ ਹਨ ਤਾਂ ਉਹ ਅਪਣੀ ਗਰਦਨ ਲਵਾ ਦੇਵੇਗਾ। ਨਵੀਨ ਸੰਧੂ ਨੇ ਦੱਸਿਆ ਕਿ ਉਹ 14 ਅ੍ਰਪੈਲ 2021 ਨੂੰ ਨਿਹੰਗ ਸਿੰਘ ਸਜਿਆ ਸੀ ਤੇ ਉਸ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਨਿਹੰਗ ਰਾਜਾ ਰਾਜ ਸਿੰਘ ਦਾ ਵੀ ਨਿਹੰਗ ਨਵੀਨ ਸੰਧੂ ਬਾਰੇ ਇਕ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਜਿਨ੍ਹਾਂ ਨੇ ਨਿਹੰਗ ਨਵੀਨ ਦਾ ਅਪਮਾਨ ਕੀਤਾ ਹੈ ਉਹਨਾਂ ਨੂੰ ਹੁਣ ਨਵੀਨ ਸੰਧੂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਪੂਰੇ ਸਤਿਕਾਰ ਨਾਲ ਉਸ ਦੇ ਕੰਕਾਰ ਪਹੁਨਾਉਣੇ ਚਾਹੀਦੇ ਹਨ ਤੇ ਨਿਹੰਗੀ ਬਾਣਾ ਵੀ ਪੂਰੇ ਸਤਿਕਾਰ ਨਾਲ ਪਵਾਉਣਾ ਚਾਹੀਦਾ ਹੈ। ਰਾਜਾ ਰਾਜ ਨੇ ਕਿਹਾ ਕਿ ਜਦੋਂ ਵੀ ਨਵੀਨ ਸੰਧੂ ਨੂੰ ਜ਼ਮਾਨਤ ਮਿਲੇਗੀ ਅਸੀਂ ਉਸ ਨੂੰ ਪੂਰੇ ਸਤਿਕਾਰ ਨਾਲ ਗਲ 'ਚ ਹਾਰ ਪਾ ਕੇ ਲੈ ਕੇ ਆਵਾਂਗੇ ਤੇ ਉਸ ਨੇ ਨਿਹੰਗੀ ਬਾਣਾ ਪਵਾਵਾਂਗੇ।