ਵੱਡਾ ਖ਼ੁਲਾਸਾ : ਰੇਡੀਓ ਐਕਟਿਵ ਆਈਸੋਟੋਪ ਜ਼ਹਿਰ ਨਾਲ ਹੋਈ ਸੀ ਜਸਟਿਸ ਲੋਇਆ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਬੀਐਚ ਲੋਇਆ ਦੀ ਮੌਤ ਨੂੰ ਲੈ ਕੇ ਮੁੰਬਈ ਹਾਈਕੋਰਟ ਦੀ ਨਾਗਪੁਰ ਬੈਂਚ 'ਚ ਇਕ ਪਟੀਸ਼ਨ ਦਰਜ ਕੀਤੀ ਗਈ ਹੈ...

Justice Loya's death

ਨਾਗਪੁਰ (ਭਾਸ਼ਾ): ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਬੀਐਚ ਲੋਇਆ ਦੀ ਮੌਤ ਨੂੰ ਲੈ ਕੇ ਮੁੰਬਈ ਹਾਈਕੋਰਟ ਦੀ ਨਾਗਪੁਰ ਬੈਂਚ 'ਚ ਇਕ ਪਟੀਸ਼ਨ ਦਰਜ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਨਾਗਪੁਰ ਦੇ ਇਕ ਵਕੀਲ ਸਤੀਸ਼ ਉਕੇ ਵਲੋਂ ਦਰਜ ਇਸ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਰੇਡੀਓਐਕਟਿਵ ਆਈਸੋਟੋਪ ਜ਼ਹਿਰ ਦੇ ਕਾਰਨ ਬੀਐਚ ਲੋਇਆ ਦੀ ਮੌਤ ਹੋਈ ਸੀ।ਦੱਸ ਦਈਏ ਕਿ ਸਤੀਸ਼ ਨੇ ਪਟੀਸ਼ਨ 'ਚ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। 

ਜ਼ਿਕਰਯੋਗ ਹੈ ਕਿ 209 ਸਫ਼ੇ ਦੀ ਮੰਗ 'ਚ ਸਤੀਸ਼ ਨੇ ਦਾਅਵਾ ਕੀਤਾ ਹੈ ਕਿ ਐਡਵੋਕੇਟ ਸ਼੍ਰੀਕਾਂਤ ਖਾਂਡਲਕਰ ਅਤੇ ਐਡਵੋਕੇਟ ਪ੍ਰਕਾਸ਼ ਥੋਂਬਰੇ, ਜਿਨ੍ਹਾਂ ਦੀ ਕਥਿਤ ਤੌਰ 'ਤੇ ਰਹੱਸਮਈ ਹਲਾਤ 'ਚ ਮੌਤ ਹੋ ਗਈ ਸੀ, ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਲੋਇਆ ਨੂੰ ਰੇਡੀਓਐਕਟਿਵ ਆਈਸੋਟੋਪ ਜ਼ਹਿਰ ਦਿਤਾ ਗਿਆ ਸੀ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਪਟੀਸ਼ਨ ਮੁਤਾਬਕ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮਾਰਚ 2015 'ਚ ਤਿੰਨ ਦਿਨਾਂ ਤੱਕ ਨਾਗਪੁਰ ਦੀ ਯਾਤਰਾ ਦੇ ਦੌਰਾਨ

ਪਰਮਾਣੁ ਊਰਜਾ ਕਮਿਸ਼ਨ ਦੇ ਪ੍ਰਧਾਨ ਰਤਨ ਕੁਮਾਰ ਸਿਨਹਾ ਨਾਲ ਮੁਲਾਕਾਤ ਕੀਤੀ ਸੀ। ਇਹ ਵੀ ਇਲਜ਼ਾਮ ਹੈ ਕਿ ਇਸ ਦੇ ਬਾਰੇ ਸਾਰੇ ਅਧਿਕਾਰਿਕ ਰਿਕਾਰਡ ਮਿਟਾ ਦਿਤੇ ਗਏ ਹਨ। ਦੂਜੇ ਪਾਸੇ ਲਾਇਵ ਲੋਅ ਨਾਲ ਗੱਲ ਕਰਦੇ ਹੋਏ ਸਤੀਸ਼ ਨੇ ਦੱਸਿਆ ਕਿ ਸ਼ਾਹ ਅਤੇ ਸਿਨਹਾ 'ਚ ਹੋਈ ਮੁਲਾਕਾਤ ਇਹ ਦਰਸ਼ਾਉਂਦੀ ਹੈ ਕਿ ਲੋਇਆ ਨੂੰ ਰੇਡੀਓਐਕਟਿਵ ਆਈਸੋਟੋਪ ਜ਼ਹਿਰ ਦਿਤਾ ਗਿਆ ਸੀ। ਜਾਣਕਾਰੀ ਮੁਤਾਬਕ ਮੁਨਸਫ਼ ਲੋਇਆ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਸੋਹਰਬੁਦੀਨ ਮਾਮਲੇ ਦੇ

ਚਲਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਵਲੋਂ ਉਨ੍ਹਾਂ ਨੂੰ ਲਗਾਤਾਰ ਧਮਕਾਇਆ ਜਾ ਰਿਹਾ ਸੀ। ਦੱਸ ਦਈਏ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਮੁਨਸਫ਼ ਲੋਇਆ ਸੋਹਰਾਬੁਦੀਨ ਐਨਕਾਉਂਟਰ ਮਾਮਲੇ ਦੀ ਸੁਣਵਾਈ ਕਰ ਰਹੇ ਸਨ ਜਿਸ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਗੁਜਰਾਤ ਪੁਲਿਸ ਦੇ ਕਈ ਉੱਚ ਅਧਿਕਾਰੀਆਂ ਦੇ ਨਾਮ ਆਏ ਸਨ। 

ਪਟੀਸ਼ਨ 'ਚ ਦੱਸਿਆ ਗਿਆ ਹੈ ਕਿ ਸੋਹਰਾਬੁਦੀਨ ਮਾਮਲੇ 'ਚ ਮੁੱਖ ਮੁਲਜ਼ਮ ਦੇ ਰੂਪ 'ਚ ਅਮਿਤ ਸ਼ਾਹ ਨੂੰ ਬਰੀ ਕਰਨ ਦੇ ਮਾਮਲੇ 'ਤੇ ਲੋਇਆ ਨੇ ਫ਼ੈਸਲੇ ਦਾ ਮਸੌਦਾ ਪਹਿਲਾਂ ਤੋਂ ਹੀ ਤਿਆਰ ਕਰ ਲਿਆ ਸੀ ਜਿਸ ਨੂੰ ਉਨ੍ਹਾਂ ਨੇ ਖਾਂਡਲਕਰ ਦੇ ਨਾਲ ਸਾਂਝਾ ਕੀਤਾ ਸੀ। ਸਤੀਸ਼ ਮੁਤਾਬਕ ਖਾਂਡਲਕਰ ਦੀ ਮੌਤ ਵੀ ਰਹੱਸਮਈ ਹਲਾਤਾਂ 'ਚ ਹੋਈ ਸੀ ਕਿਉਂਕਿ ਅਦਾਲਤ ਦੇ ਪਰਿਸਰ ਵਿਚ ਉਨ੍ਹਾਂ ਦਾ ਲਾਸ਼ ਮਿਲਣ ਦੇ ਦੋ ਦਿਨ ਪਹਿਲਾਂ ਤੋਂ ਉਹ ਲਾਪਤਾ ਸਨ। 

ਜਿਸ ਤੋਂ ਬਾਅਦ ਸਿਖ਼ਰ ਅਦਾਲਤ  ਦੇ ਇਸ ਫੈਸਲੇ ਉੱਤੇ ਮੁੜ ਵਿਚਾਰ ਲਈ ਵੀ ਇਕ ਮੰਗ ਪੱਤਰ ਦਰਜ ਕੀਤੀ ਗਈ, ਜਿਨੂੰ ਵੀ ਸੁਪ੍ਰੀਮ ਕੋਰਟ ਨੇ ਖ਼ਾਰਜ ਕਰ ਦਿਤਾ ਸੀ।