ਭਖਣ ਲੱਗਾ ਮਾਮਲਾ, ਮੁਸਲਿਮ ਵਿਦਿਆਰਥੀਆਂ ਦੀ ਪਛਾਣ ਕਿਉਂ ਕਰ ਰਹੀ ਹੈ ਗੁਜਰਾਤ ਸਰਕਾਰ?
ਗੁਜਰਾਤ 'ਚ 7 ਘੱਟ ਗਿਣਤੀ ਸਮਾਜ ਦੇ ਲੋਕ ਰਹਿੰਦੇ ਹਨ ਇਸਦੇ ਬਾਵਜੂਦ ਬੋਰਡ ਪ੍ਰੀਖਿਆ ਫ਼ਾਰਮ 'ਚ ਧਰਮ ਵਾਲੇ ਕਾਲਮ ਨੂੰ ਸਿਰਫ ਦੋ ਭਾਗਾਂ 'ਚ ਹੀ ਵੰਡਿਆ ਗਿਆ ...
ਅਹਿਮਦਾਬਾਦ (ਭਾਸ਼ਾ): ਗੁਜਰਾਤ 'ਚ 7 ਘੱਟ ਗਿਣਤੀ ਸਮਾਜ ਦੇ ਲੋਕ ਰਹਿੰਦੇ ਹਨ ਇਸਦੇ ਬਾਵਜੂਦ ਬੋਰਡ ਪ੍ਰੀਖਿਆ ਫ਼ਾਰਮ 'ਚ ਧਰਮ ਵਾਲੇ ਕਾਲਮ ਨੂੰ ਸਿਰਫ ਦੋ ਭਾਗਾਂ 'ਚ ਹੀ ਵੰਡਿਆ ਗਿਆ ਹੈ- ਮੁਸਲਮਾਨ ਜਾਂ ਹੋਰ। ਇਸ ਨੂੰ ਲੈ ਕੇ ਵਿਦਿਆਰਥੀਆਂ ਦੇ ਮਨ 'ਚ ਕਈ ਸਵਾਲ ਵੀ ਹਨ। ਰਾਜ ਸਰਕਾਰ ਦਾ ਕਹਿਣਾ ਹੈ ਕਿ ਫ਼ਾਰਮ ਨੂੰ 2013 ਤੋਂ ਬਦਲਿਆ ਨਹੀਂ ਗਿਆ ਹੈ, ਉਥੇ ਹੀ ਸੋਸ਼ਲ ਐਕਟਿਵਿਸਟ ਸਵਾਲ ਉਠਾ ਰਹੇ ਹਨ ਕਿ ਅਜਿਹਾ ਡੇਟਾ ਜੁਟਾਉਣ ਦੀ ਜ਼ਰੂਰਤ ਕਿਉਂ ਪੈ ਰਹੀ ਹੈ।
ਇਸ ਨੂੰ ਲੈ ਕੇ ਕੁੱਝ ਵਿਦਿਆਰਥੀਆਂ 'ਚ ਨਰਾਜ਼ਗੀ ਤਾਂ ਕੁੱਝ 'ਚ ਡਰ ਬਣਿਆ ਹੋਇਆ। ਇਹ ਇਕ ਵੱਡਾ ਸਵਾਲ ਹੈ ਕਿ ਗੁਜਰਾਤ ਸਰਕਾਰ ਬੋਰਡ ਪ੍ਰੀਖਿਆ 'ਚ ਬੈਠਣ ਜਾ ਰਹੇ ਮੁਸਲਿਮ ਵਿਦਿਆਰਥੀ ਨਾਲ ਉਨ੍ਹਾਂ ਦੇ ਧਰਮ ਦੀ ਪਹਿਚਾਣ ਦੱਸਣ ਵਾਲੀ ਜਾਣਕਾਰੀ ਕਿਉਂ ਮੰਗ ਰਹੀ ਹੈ। 10ਵੀਂ ਅਤੇ 12ਵੀਂ 'ਚ ਬੋਰਡ ਪ੍ਰੀਖਿਆ ਦੇਣ ਨੂੰ ਤਿਆਰ ਵਿਦਿਆਰਥੀਆਂ ਨੂੰ ਫ਼ਾਰਮ 'ਚ ਘੱਟ ਗਿਣਤੀ ਸਮਾਜ ਦਾ ਚੋਣ ਕਰਨ 'ਤੇ ਦੋ ਬਦਲ ਮਿਲਦੇ ਹਨ।
ਘੱਟ ਗਿਣਤੀ 'ਤੇ ਹਾਂ ਕਰਨ ਦੇ ਨਾਲ ਹੀ ਆਨਲਾਈਨ ਫ਼ਾਰਮ ਪੁੱਛਦਾ ਹੈ ਕਿ ਪਲੀਜ਼ ਸਿਲੈਕਟ, ਇੱਥੇ ਸਿਰਫ਼ ਦੋ ਬਦਲ ਮਿਲਦੇ ਹਨ- ਮੁਸਲਮਾਨ ਅਤੇ ਹੋਰ ।
ਦੱਸ ਦਈਏ ਕਿ ਇਕ ਖਾਸ ਗੱਲ ਇਹ ਹੈ ਕਿ ਗੁਜਰਾਤ 'ਚ ਘੱਟ ਤੋਂ ਘੱਟ ਚਾਰ ਹੋਰ ਘੱਟ ਗਿਣਤੀ ਸਮਾਜ ਦੇ ਲੋਕ ਰਹਿੰਦੇ ਹਨ। ਇਹਨਾਂ 'ਚ ਈਸਾਈ, ਸਿੱਖ, ਬੋਧੀ ਅਤੇ ਰਾਜ 'ਚ ਸੱਭ ਤੋਂ ਜ਼ਿਆਦਾ ਪਰਭਾਵੀ ਅਤੇ ਅਮੀਰ ਜੈਨ ਸਮੁਦਾਏ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਫ਼ਾਰਮ 'ਚ ਸਿਰਫ ਇਹ ਪੁੱਛਣ 'ਤੇ ਜ਼ੋਰ ਦਿਤਾ ਗਿਆ ਹੈ ਕਿ ਐਗਜ਼ਾਮ 'ਚ ਬੈਠਣ ਵਾਲਾ ਘੱਟ ਗਿਣਤੀ ਸਮਾਜ ਦਾ ਵਿਦਿਆਰਥੀ ਮੁਸਲਮਾਨ ਹੈ ਜਾਂ ਨਹੀਂ। ਗੁਜਰਾਤ 'ਚ ਸਟੇਟ ਬੋਰਡ ਪ੍ਰੀਖਿਆ ਗੁਜਰਾਤ ਸੈਕੰਡਰੀ ਐਂਡ ਉੱਚ ਸੈਕੰਡਰੀ ਸਿੱਖਿਆ (ਜੀਐਸਐਚਐਸਈਬੀ) ਕਰਵਾਉਂਦਾ ਹੈ। ਇਹ ਫ਼ਾਰਮ ਸਕੂਲ ਪ੍ਰਬੰਧਨ ਹੀ ਭਰਦੇ ਰਹੇ ਹਨ।
ਦੱਸ ਦਈਏ ਕਿ 12ਵੀਂ ਦੇ ਇਕ ਵਿਦਿਆਰਥੀ ਦੇ ਪਿਤਾ ਨੇ ਖੁਦ ਫ਼ਾਰਮ ਭਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਉਨ੍ਹਾਂ ਨੇ ਇਸ ਗੱਲ ਤੇ ਤਿਆਨ। ਉਨ੍ਹਾਂ ਨੇ ਪਛਚਾਣ ਛੁਪਾਉਣ ਦੀ ਸ਼ਰਤ 'ਤੇ ਕਿਹਾ ਕਿ ਮੈਂ ਅਪਣੇ ਬੇਟੇ ਦਾ ਫ਼ਾਰਮ ਭਰਵਾਉਣ ਹੀ ਸਕੂਲ ਗਿਆ ਸੀ ਕਿਉਂਕਿ ਇਹ ਫਾਰੰਸ ਸਕੂਲ ਪ੍ਰਬੰਧਨ ਹੀ ਭਰਦਾ ਹੈ। ਮੈਂ ਵੇਖਿਆ ਕਿ ਇਸ 'ਚ ਮੁਸਲਮਾਨ ਜਾਂ ਹੋਰ ਪੁੱਛਿਆ ਗਿਆ ਹੈ। ਮੈਨੂੰ ਇਸ ਦੀ ਜ਼ਰੂਰਤ ਸੱਮਝ ਨਹੀਂ ਆਈ, ਨਾਲ ਹੀ ਮਨ ਵਿੱਚ ਡਰ ਵੀ ਬੈਠ ਗਿਆ ਕਿ ਇਸ ਡੇਟਾ ਦੀ ਗਲਤ ਵਰਤੋਂ ਹੋ ਸਕਦੀ ਹੈ ।