Cyclone Nivar: ਤਾਮਿਲਨਾਡੂ ਵੱਲ ਵਧ ਰਿਹਾ ਖਤਰਨਾਕ ਚੱਕਰਵਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਮੌਸਮ ਵਿਭਾਗ ਦੇ ਅਨੁਸਾਰ,ਇੱਕ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਦੱਖਣ-ਪੱਛਮੀ ਅਰਬ ਸਾਗਰ ਵਿੱਚ ਪੱਛਮ ਵੱਲ ਵਧ ਰਿਹਾ ਹੈ।

-cyclone-nivar_

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਦੇ ਅਨੁਸਾਰ,ਇੱਕ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਦੱਖਣ-ਪੱਛਮੀ ਅਰਬ ਸਾਗਰ ਵਿੱਚ ਪੱਛਮ ਵੱਲ ਵਧ ਰਿਹਾ ਹੈ। ਅਗਲੇ 24 ਘੰਟਿਆਂ ਦੌਰਾਨ ਇਹ ਤੇਜ਼ ਹੋਣ ਅਤੇ ਤਾਮਿਲਨਾਡੂ-ਪੁਡੂਚੇਰੀ ਤੱਟ ਵੱਲ ਵਧਣ ਦੀ ਸੰਭਾਵਨਾ ਹੈ। 25 ਨਵੰਬਰ ਦੀ ਦੁਪਹਿਰ ਨੂੰ ਕਰਾਈਕਲ ਅਤੇ ਮਮੱਲਪੁਰਮ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਸ ਤੋਂ ਇੱਕ ਦਿਨ ਪਹਿਲਾਂ,ਮੌਸਮ ਵਿਭਾਗ ਨੇ ਚੱਕਰਵਾਤੀ ਤੂਫਾਨ ਦੇ ਦੱਖਣ-ਪੱਛਮ ਵੱਲ ਵਧਣ ਦੀ ਭਵਿੱਖਬਾਣੀ ਕੀਤੀ ਸੀ। ਵਿਭਾਗ ਨੇ ਕਿਹਾ ਸੀ ਕਿ ਇਸ ਕਾਰਨ ਤਾਮਿਲਨਾਡੂ,ਪੁਡੂਚੇਰੀ ਅਤੇ ਕੇਰਲ ਵਿਚ 24-26 ਨਵੰਬਰ ਦੇ ਵਿਚਕਾਰ ਬਾਰਸ਼ ਹੋ ਸਕਦੀ ਹੈ।