ਕੀ ਫਿਰ ਤੋਂ ਲੱਗ ਸਕਦਾ ਹੈ ਰਾਜਧਾਨੀ 'ਚ ਲੌਕਡਾਊਨ, ਹਾਈਕੋਰਟ ਨੇ ਪੁੱਛਿਆ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈਕੋਰਟ ਨੇ ਅੱਜ ਅਜਿਹੀ ਹੀ ਪਟੀਸ਼ਨ ‘ਤੇ ਸੁਣਵਾਈ ਕੀਤੀ ਹੈ।

lockdown

ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਰਾਜਧਾਨੀ 'ਚ ਕੋਰੋਨਾ ਦੀ ਗਿਣਤੀ ਵਧਣ ਨਾਲ ਮੌਤਾਂ ਦਾ ਆਂਕੜੇ 'ਚ ਵੀ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਫਿਰ ਤੋਂ ਲੌਕਡਾਊਨ ਦੀ ਮੰਗ ਉਠ ਰਹੀ ਹੈ। ਦਿੱਲੀ ਹਾਈਕੋਰਟ ਨੇ ਅੱਜ ਅਜਿਹੀ ਹੀ ਪਟੀਸ਼ਨ ‘ਤੇ ਸੁਣਵਾਈ ਕੀਤੀ ਹੈ। ਪਰ ਹਾਈ ਕੋਰਟ ਨੇ ਰਾਜਧਾਨੀ 'ਚ ਲੌਕਡਾਊਨ ਲਾਉਣ ਦੀ ਪਟੀਸ਼ਨ 'ਤੇ ਤੁਰੰਤ ਪ੍ਰਭਾਵ ਨਾਲ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 

ਇਸ ਤੋਂ ਬਾਅਦ ਹਾਈ ਕੋਰਟ ਨੇ ਪੁੱਛਿਆ "ਕੀ ਲੌਕਡਾਊਨ ਹੀ ਇਕੋ ਹੱਲ ਹੈ?" ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਗੁਜਰਾਤ ਵਰਗੀਆਂ ਥਾਵਾਂ ' ਤੇ ਕੋਰੋਨਾ ਦੀ ਗਿਣਤੀ ਵੱਧ ਗਈ ਹੈ। 

ਦਿੱਲੀ ਸਰਕਾਰ ਸਮੇਤ 4 ਰਾਜਾਂ ਨੂੰ ਝਿੜਕਿਆ 
ਸੁਪਰੀਮ ਕੋਰਟ ਨੇ ਕੋਰੋਨਾ ਮਾਮਲੇ ਵਿੱਚ ਹੋਏ ਵਾਧੇ ਨੂੰ ਲੈ ਕੇ ਦਿੱਲੀ ਸਰਕਾਰ ਸਮੇਤ 4 ਰਾਜਾਂ ਨੂੰ ਝਿੜਕਿਆ ਹੈ। ਦਿੱਲੀ, ਗੁਜਰਾਤ, ਮਹਾਰਾਸ਼ਟਰ ਅਤੇ ਅਸਾਮ ਦੀਆਂ ਸਰਕਾਰਾਂ ਤੋਂ ਕੋਰੋਨਾਵਾਇਰਸ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਮੰਗੀ ਹੈ।