ਓਲੰਪਿਕ ਮੈਡਲ ਜਿੱਤਣ ਤੋਂ ਬਾਅਦ ਚੋਣ ਲੜੇਗੀ PV ਸਿੰਧੂ, BWF ਦੇ ਐਥਲੀਟ ਕਮਿਸ਼ਨ 'ਚ ਹੋਵੇਗੀ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

17 ਦਸੰਬਰ ਤੋਂ ਸਪੇਨ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੌਰਾਨ BWF ਐਥਲੀਟ ਕਮਿਸ਼ਨ ਲਈ ਚੋਣ ਲੜੇਗੀ PV ਸਿੰਧੂ

PV Sindhu

 

ਨਵੀਂ ਦਿੱਲੀ - ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ 17 ਦਸੰਬਰ ਤੋਂ ਸਪੇਨ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੌਰਾਨ BWF ਐਥਲੀਟ ਕਮਿਸ਼ਨ ਲਈ ਚੋਣ ਲੜੇਗੀ। ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਇਸ ਸਮੇਂ ਬਾਲੀ ਵਿਚ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਖੇਡ ਰਹੀ ਹੈ। ਉਹ ਛੇ ਅਹੁਦਿਆਂ ਲਈ ਨਾਮਜ਼ਦ ਨੌਂ ਖਿਡਾਰੀਆਂ ਵਿਚੋਂ ਇੱਕ ਹੈ।

PV Sindhu

ਖੇਡ ਦੀ ਸਿਖਰਲੀ ਸੰਸਥਾ ਨੇ ਇੱਕ ਰਿਲੀਜ਼ ਵਿਚ ਕਿਹਾ, “ਐਥਲੀਟ ਕਮਿਸ਼ਨ (2021 ਤੋਂ 2025) ਦੀ ਚੋਣ 17 ਦਸੰਬਰ 2021 ਨੂੰ ਸਪੇਨ ਵਿਚ ਟੋਟਲ ਐਨਰਜੀਜ਼ ਬੀਡਬਲਯੂਐਫ ਵਿਸ਼ਵ ਚੈਂਪੀਅਨਸ਼ਿਪ ਦੇ ਨਾਲ ਹੋਵੇਗੀ। ਮੌਜੂਦਾ ਖਿਡਾਰੀਆਂ ਵਿਚੋਂ ਸਿਰਫ਼ ਸਿੰਧੂ ਹੀ ਮੁੜ ਚੋਣ ਲੜੇਗੀ। ਉਹ ਇਸ ਤੋਂ ਪਹਿਲਾਂ 2017 ਵਿਚ ਵੀ ਚੁਣੀ ਗਈ ਸੀ। ਉਹ ਇਸ ਚੋਣ ਲਈ ਛੇ ਮਹਿਲਾ ਪ੍ਰਤੀਨਿਧੀਆਂ ਵਿਚੋਂ ਇੱਕ ਹੈ। 

ਸਿੰਧੂ ਦੇ ਨਾਲ ਇੰਡੋਨੇਸ਼ੀਆ ਦੀ ਮਹਿਲਾ ਡਬਲਜ਼ ਖਿਡਾਰਨ ਗ੍ਰੇਸੀਆ ਪੋਲੀ ਵੀ ਹੋਵੇਗੀ, ਜੋ ਓਲੰਪਿਕ ਸੋਨ ਤਮਗਾ ਜੇਤੂ ਰਹਿ ਚੁੱਕੀ ਹੈ। ਸਿੰਧੂ ਨੂੰ ਮਈ 'ਚ ਆਈਓਸੀ ਦੀ 'ਬੀਲੀਵ ਇਨ ਸਪੋਰਟਸ' ਮੁਹਿੰਮ ਲਈ ਐਥਲੀਟ ਕਮਿਸ਼ਨ 'ਚ ਵੀ ਚੁਣਿਆ ਗਿਆ ਸੀ। ਮੌਜੂਦਾ ਵਿਸ਼ਵ ਚੈਂਪੀਅਨ ਇਨ੍ਹੀਂ ਦਿਨੀਂ ਇੰਡੋਨੇਸ਼ੀਆ ਵਿੱਚ ਹੈ। ਉਹ ਹਾਲ ਹੀ ਵਿੱਚ ਸਮਾਪਤ ਹੋਏ ਇੰਡੋਨੇਸ਼ੀਆ ਮਾਸਟਰਜ਼ ਦੇ ਸੈਮੀਫਾਈਨਲ ਵਿਚ ਜਾਪਾਨ ਦੀ ਅਕਾਨੇ ਯਾਮਾਗੁਚੀ ਤੋਂ ਹਾਰ ਗਈ ਸੀ। ਹੁਣ ਉਹ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਇੰਡੋਨੇਸ਼ੀਆ ਓਪਨ ਵਿਚ ਆਪਣੀ ਫਾਰਮ ਨੂੰ ਜਾਰੀ ਰੱਖਣ ਲਈ ਉਤਰੇਗੀ।