ਬੰਗਲਾਦੇਸ਼ ਵਿੱਚ ਭੂਚਾਲ ਨਾਲ ਦਹਿਸ਼ਤ ਦਾ ਮਾਹੌਲ, 32 ਘੰਟਿਆਂ ਵਿਚ ਚਾਰ ਵਾਰ ਹਿੱਲੀ ਧਰਤੀ; ਹੁਣ ਤੱਕ 10 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਇਮਾਰਤਾਂ ਹੋਈਆਂ ਢਹਿ ਢੇਰੀ

Bangladesh Earthquake News

Bangladesh  Earthquake News: ਬੰਗਲਾਦੇਸ਼ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਭੂਚਾਲਾਂ ਦੀ ਲਪੇਟ ਵਿੱਚ ਹੈ। ਲਗਾਤਾਰ ਦੋ ਤੋਂ ਵੱਧ ਭੂਚਾਲਾਂ ਕਾਰਨ ਕਈ ਇਮਾਰਤਾਂ ਢਹਿ ਗਈਆਂ, ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਭੂਚਾਲ ਦੇ ਡਰੋਂ ਲੋਕ ਆਪਣੇ ਘਰਾਂ ਤੋਂ ਬਾਹਰ ਸੜਕਾਂ 'ਤੇ ਆ ਗਏ, ਜਿਸ ਕਾਰਨ ਕਈ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ।

ਬੰਗਲਾਦੇਸ਼ ਵਿਚ ਸ਼ੁੱਕਰਵਾਰ ਸਵੇਰੇ 5.7 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਦਾ ਅਸਰ ਰਾਜਧਾਨੀ ਢਾਕਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤਾ ਗਿਆ। ਦਸ ਲੋਕਾਂ ਦੀ ਮੌਤ ਹੋ ਗਈ, ਕਈ ਹੋਰ ਜ਼ਖ਼ਮੀ ਹੋ ਗਏ ਅਤੇ ਕਈ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ।

ਪਹਿਲੇ ਭੂਚਾਲ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ, ਸ਼ਨੀਵਾਰ ਸਵੇਰੇ ਇੱਕ ਹੋਰ ਭੂਚਾਲ ਮਹਿਸੂਸ ਕੀਤਾ ਗਿਆ। ਸ਼ਾਮ ਨੂੰ ਦੋ ਹੋਰ ਭੂਚਾਲ ਆਏ, ਜਿਸ ਨਾਲ ਲੋਕ ਇੱਕ ਵਾਰ ਫਿਰ ਦਹਿਸ਼ਤ ਦੀ ਸਥਿਤੀ ਵਿੱਚ ਆ ਗਏ। ਕਈ ਘਰਾਂ ਅਤੇ ਇਮਾਰਤਾਂ ਵਿੱਚ ਤਰੇੜਾਂ ਦਿਖਾਈ ਦਿੱਤੀਆਂ, ਜਿਸ ਕਾਰਨ ਵਸਨੀਕ ਸਾਰੀ ਰਾਤ ਚਿੰਤਤ ਰਹੇ।