ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿਚ SIR ਦੇ ਕੰਮ 'ਚ ਲੱਗੇ ਤਿੰਨ BLO's ਦੀ ਮੌਤ
ਪਰਿਵਾਰਕ ਮੈਂਬਰਾਂ ਨੇ ਮੌਤ ਲਈ ਕੰਮ ਦੇ ਦਬਾਅ ਨੂੰ ਦੱਸਿਆ ਜ਼ਿੰਮੇਵਾਰ
ਕੋਲਕਾਤਾ: ਪਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ’ਚ ਬੂਥ ਲੈਵਲ ਅਫਸਰ (ਬੀ.ਐੱਲ.ਓ.) ਵਜੋਂ ਕੰਮ ਕਰਨ ਵਾਲੀ ਇਕ ਔਰਤ ਸਨਿਚਰਵਾਰ ਸਵੇਰੇ ਅਪਣੇ ਘਰ ’ਚ ਲਟਕਦੀ ਮਿਲੀ ਅਤੇ ਉਸ ਦੇ ਪਰਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹ ਐਸ.ਆਈ.ਆਰ. ਦੇ ਕੰਮ ਨਾਲ ਸਬੰਧਤ ਤਣਾਅ ’ਚ ਸੀ ਅਤੇ ਉਸ ਨੇ ਖੁਦਕੁਸ਼ੀ ਕੀਤੀ ਹੈ। ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤਿ੍ਰਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਬੀ.ਐਲ.ਓ. ਦੀ ਮੌਤ ਉਤੇ ਦੁੱਖ ਜ਼ਾਹਰ ਕੀਤਾ ਤੇ ਕਿਹਾ ਕਿ ਇਹ ਹੁਣ ਸੱਚਮੁੱਚ ਚਿੰਤਾਜਨਕ ਹੋ ਗਿਆ ਹੈ।
ਮੱਧ ਪ੍ਰਦੇਸ਼ ਦੇ ਦੋ ਜ਼ਿਲ੍ਹਿਆਂ ’ਚ ਦੋ ਬੀ.ਐਲ.ਓ. ਦੀ ਮੌਤ
ਮੱਧ ਪ੍ਰਦੇਸ਼ ਦੇ ਰਾਇਸੇਨ ਅਤੇ ਦਮੋਹ ਜ਼ਿਲ੍ਹਿਆਂ ’ਚ ਵਿਸ਼ੇਸ਼ ਤੀਬਰ ਸੋਧ (ਐੱਸ.ਆਈ.ਆਰ.) ਲਈ ਵੋਟਰ ਸੂਚੀ ਸਰਵੇਖਣ ਦਾ ਕੰਮ ਕਰ ਰਹੇ ਦੋ ਅਧਿਆਪਕ-ਕਮ-ਬੂਥ ਪੱਧਰ ਦੇ ਅਧਿਕਾਰੀਆਂ (ਬੀ.ਐੱਲ.ਓ.) ਦੀ ਸ਼ੁਕਰਵਾਰ ਨੂੰ ‘ਬਿਮਾਰੀ’ ਕਾਰਨ ਮੌਤ ਹੋ ਗਈ। ਹਾਲਾਂਕਿ ਮ੍ਰਿਤਕ ਅਧਿਆਪਕਾਂ ਅਤੇ ਬੀ.ਐੱਲ.ਓ. ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਭਾਰੀ ਕੰਮ ਦੇ ਬੋਝ ਤੇ ਗਿਣਤੀ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਦਬਾਅ ਨੂੰ ਮੌਤ ਦਾ ਕਾਰਨ ਦਸਿਆ।