ਮੌਸਮ ਵਿਭਾਗ ਦੀ ਚੇਤਾਵਨੀ! ਹੋ ਜਾਓ ਸਾਵਧਾਨ, ਪੰਜਾਬ ਅਤੇ ਇਹਨਾਂ ਸੁੂਬਿਆਂ 'ਚ ਹੋਰ ਵਧ ਸਕਦੀ ਹੈ ਠੰਡ!
ਸ਼ੀਤ ਲਹਿਰ ਦਾ ਇਹ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ।
ਨਵੀਂ ਦਿੱਲੀ: ਉੱਤਰ ਭਾਰਤ ਵਿਚ ਜਾਰੀ ਕੜਾਕੇ ਦੀ ਠੰਡ ਤੋਂ ਹੁਣ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਵਿਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਇਲਾਕਿਆਂ ਵਿਚ ਸੰਘਣਾ ਕੋਰਾ ਛਾਇਆ ਰਹੇਗਾ। ਨਾਲ ਹੀ ਮੌਸਮ ਵਿਭਾਗ ਨੇ 25 ਦਸੰਬਰ ਤੋਂ ਬਾਅਦ ਹੋਰ ਠੰਡ ਵਧਣ ਦੇ ਸੰਕੇਤ ਦਿੱਤੇ ਹਨ।
ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਸੋਮਵਾਰ ਨੂੰ ਸੰਘਣੀ ਧੁੰਦ ਰਹੇਗੀ। ਵੱਧ ਤੋਂ ਵੱਧ ਤਾਪਮਾਨ ਸਿਰਫ 15 ਡਿਗਰੀ ਸੈਲਸੀਅਸ ਰਹੇਗਾ। ਇਸ ਤਰੀਕੇ ਨਾਲ ਸ਼ੀਤ ਲਹਿਰ 26 ਦਸੰਬਰ ਤੱਕ ਜਾਰੀ ਰਹੇਗੀ। ਵੱਧ ਤੋਂ ਵੱਧ ਤਾਪਮਾਨ ਸਿਰਫ 14 ਤੋਂ 15 ਡਿਗਰੀ ਸੈਲਸੀਅਸ ਰਹੇਗਾ। ਪਰ ਘੱਟੋ ਘੱਟ ਤਾਪਮਾਨ ਮੰਗਲਵਾਰ ਤੋਂ ਘਟ ਜਾਵੇਗਾ ਅਤੇ ਬੁੱਧਵਾਰ ਨੂੰ ਇਹ ਲਗਭਗ 5 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ।
26 ਦਸੰਬਰ ਤੋਂ ਬਾਅਦ ਵੀ ਤਾਪਮਾਨ ਵਿਚ ਕੋਈ ਵਾਧਾ ਨਹੀਂ ਹੋਏਗਾ। ਹਾਲਾਂਕਿ, 26 ਦਸੰਬਰ ਤੋਂ ਬਾਅਦ, ਧੁੰਦ ਤੋਂ ਕੁਝ ਰਾਹਤ ਮਿਲ ਸਕਦੀ ਹੈ ਅਤੇ ਇਹ ਮੱਧਮ ਡਿਗਰੀ ਤੱਕ ਪਹੁੰਚ ਸਕਦਾ ਹੈ। ਪਰ 28 ਦਸੰਬਰ ਤੱਕ ਸਰਦੀਆਂ ਦਾ ਪ੍ਰਕੋਪ ਇਸੇ ਤਰ੍ਹਾਂ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।