ਝਾਰਖੰਡ ਚੋਣ ਨਤੀਜੇ 2019 : ਰੁਝਾਨਾਂ ਵਿਚ ਭਾਜਪਾ ਨੂੰ ਝਟਕਾ, ਕਾਂਗਰਸ ਗਠਜੋੜ ਨੂੰ ਬਹੁਮੱਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖਮੰਤਰੀ ਰਘੁਵਾਰ ਦਾਸ ਵੀ ਸਮਸ਼ੇਦਪੁਰ ਵਿਧਾਨ ਸਭਾ ਸੀਟਾਂ ਤੋਂ ਚੱਲ ਰਹੇ ਹਨ ਅੱਗੇ

Photo

ਰਾਂਚੀ : ਝਾਰਖੰਡ ਵਿਧਾਨ ਸਭਾ ਚੋਣਾਂ 2019 ਦੇ ਲਈ ਅੱਜ ਨਤੀਜਿਆ ਦਾ ਦਿਨ ਹੈ। ਸੂਬੇ ਵਿਚ ਕੁੱਲ 81 ਸੀਟਾਂ ਤੇ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਅੱਜ ਦੇ ਨਤੀਜਿਆਂ ਵਿਚ ਇਹ ਸਾਫ਼ ਹੋ ਜਾਵੇਗਾ ਕਿ ਝਾਰਖੰਡ ਵਿਚ ਭਾਜਪਾ ਦੀ ਸਰਕਾਰ ਮੁੜ ਬਣੇਗੀ ਜਾਂ ਫਿਰ ਕਾਂਗਰਸ ਗਠਜੋੜ ਬਾਜ਼ੀ ਮਾਰੇਗਾ।

 ਤਾਜੇ ਰੁਝਾਨਾ ਮੁਤਾਬਕ ਕਾਂਗਰਸ ਗਠਜੋੜ (ਜੇਐਮਐਮ, ਕਾਂਗਰਸ,ਆਰਜੇਡੀ) 42 ਸੀਟਾਂ ਤੇ ਅੱਗੇ ਚੱਲ ਰਿਹਾ ਹੈ ਜਦਕਿ ਭਾਜਪਾ 27 ਸੀਟਾਂ ‘ਤੇ ਅੱਗੇ ਹੈ। ਇਸ ਤੋਂ ਇਲਾਵਾ ਆਜਸੂ ਪਾਰਟੀ ਨੇ ਸਿਰਫ਼ 3 ਸੀਟਾਂ ‘ਤੇ ਪਕੜ ਬਣਾਈ ਹੋਈ ਹੈ। ਜਦਕਿ ਜੇਵੀਐਮ ਵੀ 4 ਸੀਟਾਂ ‘ਤੇ ਅੱਗੇ ਚਲ ਰਹੀ ਹੈ ਅਤੇ ਚਾਰ ਸੀਟਾਂ ਤੇ ਹੋਰ ਅੱਗੇ ਚੱਲ ਰਹੇ ਹਨ।

ਸੂਬੇ ਵਿਚ ਸਰਕਾਰ ਬਣਾਉਣ ਲਈ 41 ਸੀਟਾਂ ਦੀ ਜ਼ਰੂਰਤ ਹੈ। ਫਿਲਹਾਲ ਇਨ੍ਹਾਂ ਰੁਝਾਨਾ ਅਨੁਸਾਰ ਕਾਂਗਰਸ ਗਠਜੋੜ ਨੂੰ ਬਹੁਮੱਤ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਜਿਸ ਕਰਕੇ ਫਿਲਹਾਲ ਭਾਜਾਪਾ ਦੇ ਪਾਲੇ ਵਿਚ ਸ਼ਾਂਤੀ ਪਸਰੀ ਹੋਈ ਨਜ਼ਰ ਆ ਰਹੀ ਹੈ।

ਝਾਰਖੰਡ ਦੇ ਮੁੱਖਮੰਤਰੀ ਰਘੁਵਾਰ ਦਾਸ ਵੀ ਸਮਸ਼ੇਦਪੁਰ ਵਿਧਾਨ ਸਭਾ ਸੀਟਾਂ ਤੋਂ ਅੱਗੇ ਚੱਲ ਰਹੇ ਹਨ। ਖੈਰ ਰੁਝਾਨਾ ਦਾ ਆਉਣਾ ਲਗਾਤਾਰ ਜਾਰੀ ਹੈ।