1300 ਕਿਲੋਮੀਟਰ ਦਾ ਸਫਰ ਤੈਅ ਕਰ ਮਹਾਰਾਸ਼ਟਰ ਦੇ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਵੱਲ ਬੋਲਿਆ ਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਕਿਸਾਨ 1300 ਕਿਲੋਮੀਟਰ ਸਫਰ ਕਰਕੇ ਦਿੱਲੀ ਪਹੁੰਚਣਗੇ।

farmer

ਨਾਸਿਕ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਲਗਾਤਰ ਜਾਰੀ ਹੈ।  ਅੱਜ ਕਿਸਾਨ ਦਿਵਸ ਹੋਣ ਦੇ ਬਾਵਜੂਦ ਵੀ ਕਿਸਾਨ ਕੜਾਕੇ ਦੀ  ਠੰਡ ਵਿੱਚ ਦਿੱਲੀ ਦੀ ਸਰਹੱਦਾਂ ਤੇ ਡਟੇ ਹੋਏ ਹਨ। ਪਹਿਲਾ ਤੇ ਪੰਜਾਬ ਦੇ ਕਿਸਾਨ ਹੀ ਅੱਗੇ ਵੱਧ ਕੇ ਧਰਨੇ ਵਿਚ ਸ਼ਾਮਿਲ ਸਨ ਪਰ ਹੁਣ ਮਹਾਰਾਸ਼ਟਰ ਦੇ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਵੱਲ ਧਾਵਾ ਬੋਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਕਿਸਾਨ 1300 ਕਿਲੋਮੀਟਰ ਸਫਰ ਕਰਕੇ ਦਿੱਲੀ ਪਹੁੰਚਣਗੇ।

ਮਹਾਰਾਸ਼ਟਰ ਦੇ ਕਿਸਾਨ ‘ਆਲ ਇੰਡੀਆ ਕਿਸਾਨ ਸਭਾ’ ਦੀ ਅਗਵਾਈ ਹੇਠ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣ ਲਈ ਆ ਰਹੇ ਹਨ। ਜਥੇਬੰਦੀ ਦੇ ਬੁਲਾਰੇ ਪੀਐਸ ਪ੍ਰਸਾਦ ਨੇ ਦੱਸਿਆ ਕਿ ਸੋਮਵਾਰ ਸ਼ਾਮ ਸਮੇਂ 2,000 ਤੋਂ ਵੱਧ ਕਿਸਾਨ ਨਾਸਿਕ ਤੋਂ ਆਪਣੇ ਵਾਹਨਾਂ ਰਾਹੀਂ ਰਵਾਨਾ ਹੋਏ ਜਦਕਿ ਮਾਲੇਗਾਓਂ ’ਚ 1,000 ਕਿਸਾਨ ਇਸ ਮਾਰਚ ’ਚ ਸ਼ਾਮਲ ਹੋ ਗਏ। ਇਹ ਕਾਫਲਾ ਲਗਾਤਾਰ ਵਧਦਾ ਜਾ ਰਿਹਾ ਹੈ।

ਦੱਸ ਦੇਈਏ ਕਿ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਕਿਸਾਨ ਕੁਝ ਦਿਨ ਪਹਿਲਾ ਹੀ ਦਿੱਲੀ ਮੋਰਚੇ ਵਿਚ ਸ਼ਾਮਿਲ ਹੋਏ ਸਨ। ਮਹਾਰਾਸ਼ਟਰ ਵਿੱਚ ਕਿਸਾਨ ਅੰਦੋਲਨ ਜ਼ੋਰ ਫੜ ਗਿਆ ਹੈ।