ਕੋਰੋਨਾ ਲਾਗ ਦੀ ਦਰ ਇੱਕ ਫੀਸਦ ਤੋਂ ਹੇਠਾਂ ਤੋਂ ਬਾਅਦ ਦਿੱਲੀ ਸਿਹਤ ਮੰਤਰੀ ਦਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੱਕ ਦਿਨ ਵਿੱਚ ਕੋਰੋਨਾ ਕਰਕੇ 25 ਲੋਕਾਂ ਦੀ ਮੌਤ ਹੋਈ, ਜੋ 28 ਅਕਤੂਬਰ ਤੋਂ ਬਾਅਦ ਇੱਕ ਦਿਨ ਵਿਚ ਸਭ ਤੋਂ ਘੱਟ ਮੌਤਾਂ ਦੀ ਗਿਣਤੀ ਸੀ।

health minister Satyender Jain

ਨਵੀਂ ਦਿੱਲੀ: ਦਿੱਲੀ ਹੀ ਨਹੀਂ ਦੇਸ਼ ਭਰ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਵਿਚਕਾਰ ਟੈਸਟਿੰਗ ਦੀ ਵਧਦੀ ਗਿਣਤੀ ਤੋਂ ਬਾਅਦ ਵੀ 24 ਘੰਟਿਆਂ ਵਿੱਚ 1000 ਤੋਂ ਵੀ ਘੱਟ ਲੋਕ ਪੌਜੇਟਿਵ ਮਿਲੇ ਹਨ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੋਰੋਨਾ ਲਾਗ ਦੀ ਦਰ ਇੱਕ ਫੀਸਦ ਤੋਂ ਹੇਠਾਂ ਪਹੁੰਚ ਗਈ ਹੈ, ਜਦੋਂਕਿ ਰੋਜ਼ਾਨਾ 80 ਹਜ਼ਾਰ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ।

ਦੇਖੋ ਦਿੱਲੀ ਵਿਚ ਕੋਰੋਨਾ ਦਾ ਹਾਲ 
--ਦਿੱਲੀ ਵਿੱਚ ਕੋਰੋਨਾਵਾਇਰਸ ਦੇ 82,386 ਟੈਸਟ ਕਰਵਾਉਣ ਦੇ ਬਾਵਜੂਦ ਸਿਰਫ 939 ਨਵੇਂ ਕੇਸ ਸਾਹਮਣੇ ਆਏ ਹਨ। ਦੱਸ ਦਈਏ ਕਿ ਕਰੀਬ ਪੰਜ ਮਹੀਨਿਆਂ ਬਾਅਦ ਇੱਕ ਦਿਨ ਵਿੱਚ ਘੱਟ ਕੇਸ ਸਾਹਮਣੇ ਆਏ ਹਨ। 

--ਕੋਰੋਨਾ ਦੇ ਨਵੇਂ ਕੇਸ ਨਾਲ ਲਾਗ ਦੀ ਦਰ ਵਿੱਚ ਵੀ ਗਿਰਾਵਟ ਜਾਰੀ ਹੈ। ਇਸ ਦਾ ਨਾਲ ਹੀ ਇੱਕ ਦਿਨ ਵਿੱਚ ਕੋਰੋਨਾ ਕਰਕੇ 25 ਲੋਕਾਂ ਦੀ ਮੌਤ ਹੋਈ, ਜੋ 28 ਅਕਤੂਬਰ ਤੋਂ ਬਾਅਦ ਇੱਕ ਦਿਨ ਵਿਚ ਸਭ ਤੋਂ ਘੱਟ ਮੌਤਾਂ ਦੀ ਗਿਣਤੀ ਸੀ।