ਸੰਬਿਤ ਪਾਤਰਾ ਨੇ ਖੱਬੇਪੱਖੀ ਧਿਰਾਂ ਤੇ ਕੀਤੇ ਸ਼ਬਦੀ ਹਮਲੇ,ਕਿਹਾ- ਦੋਗਲੇਪਣ ਦੀਆਂ ਹੱਦਾਂ ਕੀਤੀਆਂ ਪਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਨੂੰ ਅੰਨਦਾਤਾ ਤੇ ਆਪਣਾ ਭਗਵਾਨ ਮੰਨਦੇ ਹਨ ਨਰਿੰਦਰ ਮੋਦੀ - ਸੰਬਿਤ ਪਾਤਰਾ

Sambit Patra

ਨਵੀਂ ਦਿੱਲੀ- ਦਿੱਲੀ ਦੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਭਾਜਪਾ ਦੇ ਰਾਸ਼ਟਰੀ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਮੋਦੀ ਸਰਕਾਰ ਅਤੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਹਿੰਦੁਸਤਾਨ ਦੇ ਮੁੱਖ ਸੇਵਕ ਹਨ, ਉਹ ਕਿਸਾਨਾਂ ਨੂੰ ਅੰਨਦਾਤਾ ਤੇ ਆਪਣਾ ਭਗਵਾਨ ਮੰਨਦੇ ਹਨ।

ਅਸੀਂ ਦੇਖਿਆ ਕਿ ਅੱਜ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਤਿੰਨ ਕਾਨੂੰਨਾਂ ਦੇ ਸਮਰਥਨ 'ਚ ਉੱਤਰੀਆਂ ਹਨ, ਖੇਤੀਬਾੜੀ ਮੰਤਰੀ ਨਾਲ ਉਨ੍ਹਾਂ ਨੇ ਮੁਲਾਕਾਤ ਵੀ ਕੀਤੀ ਅਤੇ ਮੋਦੀ ਜੀ ਨੂੰ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਖੱਬੇ ਪੱਖੀ ਦਲ ਕਿਸਾਨਾਂ ਦੇ ਮੋਢਿਆਂ 'ਤੇ ਬੰਦੂਕ ਰੱਖ ਕੇ ਰਾਜਨੀਤੀ ਕਰ ਰਹੇ ਹਨ। ਇਨ੍ਹਾਂ ਤੋਂ ਦੋਗਲੀ ਪਾਖੰਡੀ ਪਾਰਟੀ ਹੋਰ ਕੋਈ ਨਹੀਂ।

ਇਨ੍ਹਾਂ ਨੇ ਦੋਗਲੇਪਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਨ੍ਹਾਂ ਨੇ ਕਿਸਾਨਾਂ 'ਤੇ ਕਈ ਅੱਤਿਆਚਾਰ ਕੀਤੇ ਹਨ। ਇਹ ਗੱਲ ਵੱਖ ਹੈ ਕਿ ਉਹ ਅੱਜ ਦਿਖਾਵਾ ਕੁਝ ਹੋਰ ਕਰ ਰਹੇ ਹਨ। ਸੰਬਿਤ ਪਾਤਰਾ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਕੌਣ ਹਾਈਜੈੱਕ ਕਰ ਰਿਹਾ ਹੈ। ਮੀਡੀਆ ਸਭ ਕੁਝ ਦਿਖਾ ਰਹੇ ਹਨ ਅਤੇ ਅਸੀਂ ਕੁਝ ਲੋਕਾਂ ਵਲੋਂ ਪੀ.ਐੱਮ. ਮੋਦੀ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰਦੇ ਹੋਏ ਵੀ ਸੁਣਿਆ ਸੀ।

ਸੰਬਿਤ ਪਾਤਰਾ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਭਾਜਪਾ ਜਿੱਤ ਰਹੀ ਹੈ, ਕਿਉਂਕਿ ਪੀ.ਐੱਮ. ਮੋਦੀ ਗਰੀਬਾਂ ਅਤੇ ਕਿਸਾਨਾਂ ਦੇ ਅਸਲੀ ਹਮਦਰਦ ਹਨ।