ਸੱਚ ਸਾਬਤ ਹੋ ਰਹੇ ਕਾਨੂੰਨਾਂ ਬਾਰੇ ਤੋਖਲੇ,ਵਪਾਰੀ ਨੇ ਨਹੀਂ ਖਰੀਦੀ ਫ਼ਸਲ ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਲ ਹੀ ਵਿੱਚ ਬਚੂ ਕਦੂ ਕਿਸਾਨ ਅੰਦੋਲਨ ਵਿੱਚ ਭਾਗ ਲੈਣ ਲਈ ਦਿੱਲੀ ਆਏ ਸੀ।

farmer

ਅਮਰਾਤੀ: ਕੇਂਦਰ ਵਲੋਂ ਜਾਰੀ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦੂਜੇ ਪਾਸੇ ਅੱਜ ਕਿਸਾਨਾਂ ਦਾ ਡਰ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਸੱਚ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। ਉਧਰ ਸਰਕਾਰ ਇਨ੍ਹਾਂ ਕਮੀਆਂ ਨੂੰ ਤਾਂ ਦੂਰ ਕਰਨ ਲਈ ਤਿਆਰ ਹੈ ਪਰ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ 'ਤੇ ਅੜੀ ਹੈ। ਇਸ ਵਿਚਕਾਰ ਅੱਜ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਦਿਲ ਦੁਖਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ 'ਚ ਸੰਤਰਾ ਉਤਪਾਦਕ ਕਿਸਾਨ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। 

ਪਹਿਲਾਂ ਇੱਕ ਕਿਸਾਨ ਭਰਾ ਅਸ਼ੋਕ ਭੂਆਰ ਨੇ ਖੁਦਕੁਸ਼ੀ ਕੀਤੀ ਜਿਸ ਦੇ ਅੰਤਮ ਸਸਕਾਰ ਤੋਂ ਪਰਦਿਆਂ ਉਸ ਦੇ ਛੋਟੇ ਭਰਾ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਵੀ ਮੌਤ ਹੋ ਗਈ। ਖ਼ੁਦਕੁਸ਼ੀ ਤੋਂ ਪਹਿਲਾਂ ਅਸ਼ੋਕ ਭੁਆਰ ਨੇ ਸੂਬਾ ਸਰਕਾਰ ਦੇ ਮੰਤਰੀ ਬਚੂ ਕੱਦੂ ਨੂੰ ਪੱਤਰ ਲਿਖ ਕੇ ਮਦਦ ਦੀ ਮੰਗ ਕੀਤੀ ਸੀ। ਬਚੂ ਕੱਦੂ ਖੇਤਰ ਦੇ ਸਭ ਤੋਂ ਵੱਡੇ ਕਿਸਾਨ ਆਗੂ ਵਜੋਂ ਗਿਣੇ ਜਾਂਦੇ ਹਨ। ਹਾਲ ਹੀ ਵਿੱਚ ਬਚੂ ਕਦੂ ਕਿਸਾਨ ਅੰਦੋਲਨ ਵਿੱਚ ਭਾਗ ਲੈਣ ਲਈ ਦਿੱਲੀ ਆਏ ਸੀ।

ਕਿਸਾਨ ਅਸ਼ੋਕ ਭੂਆਰ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਜਦੋਂ ਕਿਸਾਨ ਸ਼ਿਕਾਇਤ ਕਰਨ ਥਾਣੇ ਗਿਆ ਤਾਂ ਥਾਣੇ ਦੇ ਅਧਿਕਾਰੀ ਨੇ ਉਸ ਦੀ ਵੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਕਿਸਾਨ ਨੇ ਆਤਮ ਹੱਤਿਆ ਕਰ ਲਈ।