ਜੇ ਅਸੀਂ ਬਗਾਵਤੀ ਜਾਂ ਫਿਰ ਹਥਿਆਰਾਂ ਵਾਲੇ ਹੁੰਦੇ ਤਾਂ ਸਾਡਾ ਢੰਗ ਕੋਈ ਹੋਰ ਹੁੰਦਾ : ਕੰਵਰ ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਪੰਜੇ ਪਾਸੇ ਵਸ ਗਏ ਪੰਜ ਪਿੰਡ

Kanwar Grewal

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।

ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਕੁੰਡਲੀ ਪਹੁੰਚੇ ਕੰਵਰ ਗਰੇਵਾਲ ਨੇ ਸਪੀਚ ਦਿੰਦਿਆਂ ਕਿਹਾ ਕਿ ਇਕ ਵੇਲਾ ਸੀ ਜਦੋਂ ਅਨਾਊਂਸਮੈਂਟ ਕਰ ਰਹੇ ਸੀ ਵੀ ਬਿੱਲ ਆ ਗਏ, ਇਹ ਸਾਡੇ ਹੱਕ ਦੇ ਨਹੀਂ, ਇਹ ਸਾਡੇ ਪੱਖ ਦੇ ਨਹੀਂ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ।

ਮਹੀਨਾ- ਸਵਾ ਮਹੀਨਾ ਲੱਗ ਗਿਆ ਵੀ ਸਾਰੇ ਜਾਣੇ ਆ ਜਾਓ ਫਿਰ ਜਾ ਕੇ 26-27 ਨੂੰ ਦਿੱਲੀ  ਆ  ਗਏ। ਇਥੇ ਹੁਣ ਪਿੰਡ ਵਸ ਗਿਆ। ਪੰਜੇ ਪਾਸਿਓ ਪੰਜ ਪਿੰਡ ਵੱਸ ਗਏ। ਗਾਜਿਆਬਾਦ, ਪਲਵਲ, ਟਿਕਰੀ, ਕੁੰਡਲੀ ਅਤੇ ਜੈਪੁਰ ਵੱਸ ਗਿਆ।

ਜੇ  ਅਸੀਂ ਬਗਾਵਤੀ ਹੋਈਏ ਜਾਂ ਅਸੀਂ ਹਥਿਆਰਾਂ ਵਾਲੇ ਹੁੰਦੇ ਤਾਂ ਸਾਡਾ ਢੰਗ ਕੋਈ ਹੋਰ ਹੁੰਦਾ। ਅਸੀਂ ਪਹਿਲੇ ਦਿਨ ਤੋਂ ਬੋਲ ਕੇ ਆਏ  ਹਾਂ ਵੀ ਅਸੀਂ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਾਂ। ਹੁਣ ਇਹ ਪਿੰਡ ਵੱਸ ਗਿਆ ਇਥੇ ਲੜਾਈ ਲੜਨੀ ਵੀ ਹੈ ਪਰ ਸ਼ਾਂਤੀ ਨਾਲ ਲੜਨੀ ਹੈ।

  ਉਹਨਾਂ ਕਿਹਾ ਕਿ ਨੌਜਵਾਨ ਪੀੜੀ ਅੱਗੇ ਆਈ ਇਹਨਾਂ ਨੂੰ ਸ਼ਬਾਸ਼ੀ ਪਰ ਉਹਨਾਂ ਨੂੰ ਸਫਾਈ ਵਲ ਵੀ ਵੇਖਣਾ ਹੋਵੇਗਾ ਜਿਥੇ ਗੰਦ ਹੋਵੇਗਾ ਉਥੇ ਝਾੜੂ ਮਾਰਨਾ ਹੋਵੇਗਾ, ਸਫਾਈ ਕਰਨੀ ਹੋਵੇਗੀ।  ਕੰਵਰ ਨੇ ਕਿਹਾ ਕਿ ਇਹ ਮਹੀਨਾ ਸਾਡੇ ਲਈ ਵੈਰਾਗ ਦੇ ਨਾਲ ਨਾਲ ਹੌਸਲੇ ਵਾਲਾ ਮਹੀਨਾ ਹੈ।

ਇਸ ਮਹੀਨੇ ਨੂੰ ਭਗਤੀ ਵਾਲੇ ਪਾਸੇ ਲਾਉਣਾ  ਚਾਹੀਦਾ ਹੈ। ਉਹਨਾਂ ਨੇ ਗੀਤ ਜ਼ਰੀਏ ਨੌਜਵਾਨਾਂ ਨੂੰ ਬੇਬੇ ਬਾਪੂ ਦਾ ਖਿਆਲ ਰੱਖਣ ਲਈ ਕਿਹਾ।  ਉਹਨਾਂ  ਨੇ ਕਿਹਾ ਕਿ  ਲੱਖਾਂ ਲੋਕ ਇਥੇ ਬੈਠੇ ਹਨ ਉਹਨਾਂ ਦੀਆਂ ਭਾਵਨਾਵਾਂ ਹਨ ਉਹਨਾਂ ਦੇ ਅੰਦਰ ਕੁੱਟ-ਕੁੱਟ ਕੇ ਜਜ਼ਬਾ ਭਰਿਆ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਰਹੇ ਹਨ ਉਹਨਾਂ ਨੂੰ ਇਸ ਤਰ੍ਹਾਂ ਹੀ ਨਿਭਾਉਣ।