ਲੋਕਾਂ ਨੂੰ ਵੱਡੀ ਰਾਹਤ- ਨਵੀਂ ਫਸਲ ਆਉਣ ਨਾਲ ਘੱਟੇ ਆਲੂ-ਪਿਆਜ਼ ਦੇ ਭਾਅ, ਜਾਣੋ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਲੂ 3400 ਰੁਪਏ ਪ੍ਰਤੀ ਦਿਨ ਵਿਕ ਰਿਹਾ ਸੀ, ਅੱਜ ਆਲੂ ਦੀ ਕੀਮਤ 700 ਰੁਪਏ ਪ੍ਰਤੀ ਕੁਇੰਟਲ ਹੋ ਗਏ ਹਨ।

potatoes prices

ਕਰਨਾਲ: ਖੇਤੀ ਕਾਨੂੰਨ ਦੇ ਵਿਰੋਧ 'ਚ ਕਿਸਾਨਾਂ ਦੇ ਧਰਨੇ ਲਗਾਤਾਰ ਜਾਰੀ ਹਨ। ਇਸ ਵਿਚਕਾਰ ਸਬਜ਼ੀਆਂ ਦੀ ਕੀਮਤ ਵਿਚ ਲਗਾਤਾਰ ਉਛਾਲ ਵੇਖਣ ਨੂੰ ਮਿਲੀ ਹੈ। ਪਰ ਹੁਣ ਦੇਸ਼ ਦੇ ਆਮ ਲੋਕਾਂ ਨੂੰ ਰਾਹਤ ਮਿਲ ਗਈ ਹੈ। ਦੱਸ ਦਈਏ ਕਿ ਹਰਿਆਣਾ ਦੇ ਕਰਨਾਲ 'ਚ ਆਲੂ, ਪਿਆਜ਼ ਸਮੇਤ ਹੋਰ ਸਬਜ਼ੀਆਂ ਜਿਨ੍ਹਾਂ ਦੀਆਂ ਕੀਮਤਾਂ ਪਿਛਲੇ ਮਹੀਨਿਆਂ ਵਿੱਚ ਅਸਮਾਨ ਨੂੰ ਛੂਹ ਗਈਆਂ ਸੀ, ਨਵੀਂ ਸਬਜ਼ੀ ਦੀ ਫਸਲ ਆਉਣ ਤੋਂ ਬਾਅਦ ਉਨ੍ਹਾਂ ਦੀਆਂ ਕੀਮਤਾਂ ਵਿੱਚ ਬਹੁਤ ਕਮੀ ਆਈ ਹੈ। 

ਜਾਣੋ ਸਬਜ਼ੀਆਂ ਦੀਆ ਕੀਮਤਾਂ 
ਕਰਨਾਲ ਦੇ ਆੜਤੀਆਂ ਮੁਤਾਬਕ ਪਿਛਲੇ ਸਮੇਂ ਵਿੱਚ ਆਲੂ 3400 ਰੁਪਏ ਪ੍ਰਤੀ ਦਿਨ ਵਿਕ ਰਿਹਾ ਸੀ, ਅੱਜ ਆਲੂ ਦੀ ਕੀਮਤ 700 ਰੁਪਏ ਪ੍ਰਤੀ ਕੁਇੰਟਲ ਹੋ ਗਏ ਹਨ। ਕਰਨਾਲ ਸਬਜ਼ੀ ਮੰਡੀ ਦੇ ਸਬਜ਼ੀ ਏਜੰਟ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਪਹਿਲਾਂ ਆਲੂ 3400 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਸੀ ਜੋ ਇਸ ਵੇਲੇ 700 ਤੋਂ 900 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਆਲੂ ਦੀਆਂ ਕੀਮਤਾਂ 15 ਤੋਂ 20 ਦਿਨਾਂ ਵਿਚ ਘੱਟ ਗਈਆਂ ਹਨ। 

ਜ਼ਿਕਰਯੋਗ ਹੈ ਕਿ ਪਹਿਲਾਂ ਦਿੱਲੀ ਦੇ ਆਸਪਾਸ ਕਿਸਾਨ ਅੰਦੋਲਨ ਕਾਰਨ ਸੜਕ ਜਾਮ ਸੀ, ਜਿਸ ਕਾਰਨ ਮਾਲ ਇੱਥੋਂ ਬਾਹਰ ਨਹੀਂ ਜਾ ਸਕਿਆ। ਫਿਰ ਨਵੀਂ ਫਸਲ ਆਉਣ ਤੋਂ ਬਾਅਦ ਆਲੂ ਦੀ ਆਮਦ ਵੱਧ ਗਈ ਹੈ। ਜਿਸ ਕਾਰਨ ਆਲੂ ਦੇ ਭਾਅ ਹੇਠਾਂ ਆ ਗਏ ਹਨ।