ਜਾਣੋ ਕੋਰੋਨਾ ਸੰਕਟ 'ਚ ਕਿਸ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ 'ਸੁਪਰਮੈਨ' ਤੇ ਵੰਡਰ ਵੁਮਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਡੇ ਅਸਲੀ ਸੁਪਰ ਮੈਨ ਡਾਕਟਰ, ਨਰਸ ਤੇ ਪੈਰਾ ਮੈਡੀਕਲ ਸਟਾਫ ਹੈ

rajnath singh

ਨਵੀਂ ਦਿੱਲੀ- ਦੇਸ਼ ਭਰ ਵਿਚ ਕੋਰੋਨਾ ਦੀ ਦੂਜੀ ਲਹਿਰ ਆ ਚੁੱਕੀ ਹੈ ਜਿਸ ਨਾਲ ਕੋਰੋਨਾ ਦੀ ਗਿਣਤੀ ਹੋਰ ਹੀ ਜ਼ਿਆਦਾ ਹੋ ਸਕਦੀ ਹੈ। ਇਸ ਵਿਚਕਾਰ ਹੁਣ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਸੰਕਟ ਦੇ ਵਿਚ ਮਸ਼ਹੂਰ ਫਿਕਸ਼ਨ ਹੀਰੋ ਸੁਪਰਮੈਨ ਤੇ ਵੰਡਰ ਵੁਮਨ ਦਾ ਜ਼ਿਕਰ ਕੀਤਾ ਹੈ। ਰਾਜਨਾਥ ਸਿੰਘ ਨੇ ਟਵੀਟ ਕਰ ਕਿਹਾ ਕਿ ਕੋਰੋਨਾ ਸੰਕਟ ਦੀ ਘੜੀ 'ਚ ਆ ਕੇ ਡਾਕਟਰਾਂ ਨੇ ਵਚਨਬੱਧਤਾ ਨਹੀਂ ਦਿਖਾਈ ਹੁੰਦਾ ਤਾਂ ਕੋਈ ਸੁਪਰਮੈਨ ਤੇ ਵੰਡਰ ਵੁਮਨ ਇਸ ਦੁਨੀਆਂ ਨੂੰ ਨਹੀਂ ਬਚਾ ਪਾਉਂਦਾ। 

ਇਸ ਸੰਕਟ ਦੌਰਾਨ ਪੂਰੀ ਦੁਨੀਆਂ ਨੇ ਸਮਝ ਲਿਆ ਕਿ "ਸਾਡੇ ਅਸਲੀ ਸੁਪਰ ਮੈਨ ਡਾਕਟਰ, ਨਰਸ ਤੇ ਪੈਰਾ ਮੈਡੀਕਲ ਸਟਾਫ ਹੈ।" ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ 'ਚ ਮੈਡੀਕਲ ਖੇਤਰ ਦੇ ਲੋਕਾਂ ਨੇ ਜਿਸ ਤਰ੍ਹਾਂ ਸੇਵਾ ਕੀਤੀ ਤੇ ਉਸ ਲਈ ਪੂਰੀ ਮਨੁੱਖਤਾ ਉਨ੍ਹਾਂ ਦੀ ਕਰਜ਼ਦਾਰ ਰਹੇਗੀ। ਉਨ੍ਹਾਂ ਕਿਹਾ, 'ਮੈਂ ਦੇਸ਼ ਦਾ ਰੱਖਿਆ ਮੰਤਰੀ ਹਾਂ ਤੇ ਇਸ ਨਾਤੇ ਤਹਾਨੂੰ ਅਪੀਲ ਕਰ ਰਿਹਾ ਹਾਂ ਕਿ ਤੁਸੀਂ ਫੌਜ ਨੂੰ ਵੀ ਆਪਣੀਆਂ ਸੇਵਾਵਾਂ ਦੇਣ ਲਈ ਅੱਗੇ ਆਏ। ਉਨ੍ਹਾਂ ਕਿਹਾ ਮੈਡੀਕਲ ਖੇਤਰ 'ਚ ਕੇਜੀਐਮਯੂ ਦਾ ਪੂਰੇ ਦੇਸ਼ 'ਚ ਆਪਣਾ ਇਕ ਵੱਖਰਾ ਮੁਕਾਮ ਹੈ, ਸੌ ਸਾਲ 'ਚ ਇਸ ਨੇ ਕਰੋੜਾਂ ਰੋਗੀਆਂ ਦਾ ਇਲਾਜ ਕੀਤਾ ਹੈ।'

ਰੱਖਿਆ ਮੰਤਰੀ ਨੇ ਕਿਹਾ "ਇਨ੍ਹਾਂ ਡਾਕਟਰਾਂ-ਨਰਸਾਂ ਦੀ ਸਖਤ ਮਿਹਨਤ ਅਤੇ ਜਨੂੰਨ ਦਾ ਵਰਣਨ ਕਰਨਾ ਅਸੰਭਵ ਹੈ, ਬਿਨਾਂ ਕੰਮ ਕੀਤੇ ਅਤੇ ਰੁਕੇ ਬਿਨਾਂ, ਉਹ ਕੰਮ ਕਰਦੇ ਰਹੇ ਅਤੇ ਅਜਿਹੀ ਸਥਿਤੀ ਵਿੱਚ ਲੜਦੇ ਰਹੇ ਜੋ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਨੇ ਪਹਿਲਾਂ ਨਹੀਂ ਵੇਖੀਆਂ ਸਨ।"