28 ਸਾਲਾਂ ਬਾਅਦ ਮਿਲਿਆ Sister Abhaya ਕਤਲ ਕੇਸ ਨੂੰ ਨਿਆਂ, ਉਮਰ ਕੈਦ ਤੇ ਪੰਜ ਲੱਖ ਦਾ ਜ਼ੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਕੇਸ ਚ ਦੂਜੇ ਮੁਲਜ਼ਮ ਫਾਦਰ ਫੁਥਰਕਿਆਲ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।

Sister Abhaya murder case

ਤਿਰੂਵਨੰਤਪੁਰਮ- ਕੇਰਲ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ 28 ਸਾਲ ਪੁਰਾਣੇ ਸਿਸਟਰ ਅਭਿਆ ਹੱਤਿਆ ਮਾਮਲੇ 'ਚ ਹੱਤਿਆ ਦੇ ਦੋਸ਼ੀ ਪਾਦਰੀ ਅਤੇ ਇਕ ਨਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਜੁਰਮਾਨਾ ਵੀ ਲਾਇਆ ਗਿਆ ਹੈ। ਦੱਸ ਦੇਈਏ ਇਸ ਕੇਸ ਵਿਚ ਫਾਦਰ ਥਾਮਸ ਕੋਟੱਰ ਅਤੇ ਨਨ ਸਿਸਟਰ ਸੇਫੀ ਨੂੰ ਸਿਸਟਰ ਅਭਿਆ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਸੀ। 

ਦੱਸ ਦਈਏ ਕਿ ਉਂਝ ਤਾਂ ਇਸ ਕੇਸ 'ਚ ਦੋਵਾਂ ਮੁਲਜ਼ਮਾਂ ਦੀ ਸੁਣਵਾਈ 10 ਦਸੰਬਰ ਨੂੰ ਪੂਰੀ ਹੋ ਗਈ ਸੀ। ਹੁਣ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ 'ਤੇ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ।

ਜਾਣੋ ਪੂਰਾ ਮਾਮਲਾ 
ਦੱਸਣਯੋਗ ਹੈ ਕਿ ਸਾਲ 1992 'ਚ ਸਿਸਟਰ ਅਭਿਆ ਦੀ ਲਾਸ਼ ਕੋਟਾਯਮ ਦੇ ਇਕ ਕਾਨਵੈਂਟ ਦੇ ਖੂਹ 'ਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸਿਸਟਰ ਅਭਿਆ ਦੀ ਹੱਤਿਆ ਕੀਤੀ ਸੀ ਅਤੇ ਫਿਰ ਅਪਰਾਧ ਲੁਕਾਉਣ ਲਈ ਉਸ ਦੀ ਲਾਸ਼ ਨੂੰ ਕਾਨਵੈਂਟ ਦੇ ਕੰਪਲੈਕਸ 'ਚ ਮੌਜੂਦ ਇਕ ਖੂਹ 'ਚ ਸੁੱਟ ਦਿੱਤਾ। ਥਾਮਸ ਕੋਟੱਰ ਕੋਟਾਯਮ ਦੇ ਬੀ. ਸੀ. ਐਮ. ਕਾਲਜ 'ਚ ਸਿਸਟਰ ਅਭਿਆ ਨੂੰ ਮਨੋਵਿਗਿਆਨ ਪੜ੍ਹਾਉਂਦੇ ਸਨ। ਇਸ ਕੇਸ ਵਿੱਚ ਕੈਥੋਲਿਕ ਪਾਦਰੀ ਥਾਮਸ ਕੋਟੂਰ ਅਤੇ ਸਿਸਟਰ ਸੇਫੀ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ।