Government Jobs in 2022: ਨਵੇਂ ਸਾਲ ਹੋਣਗੀਆਂ ਕਈ ਭਰਤੀ ਪ੍ਰੀਖਿਆਵਾਂ, ਦੇਖੋ ਪੂਰੀ ਸੂਚੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰਅਸਲ ਅਗਲੇ ਸਾਲ UPSC, SSC, RRB ਸਮੇਤ ਕਈ ਵੱਡੇ ਭਰਤੀ ਬੋਰਡਾਂ ਦੁਆਰਾ ਭਰਤੀ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾਣੀਆਂ ਹਨ।

Government Jobs in 2022

ਨਵੀਂ ਦਿੱਲੀ: ਸਾਲ 2022 ਭਰਤੀ ਪ੍ਰੀਖਿਆਵਾਂ ਦਾ ਸਾਲ ਰਹਿਣ ਵਾਲਾ ਹੈ। ਦਰਅਸਲ ਅਗਲੇ ਸਾਲ UPSC, SSC, RRB ਸਮੇਤ ਕਈ ਵੱਡੇ ਭਰਤੀ ਬੋਰਡਾਂ ਦੁਆਰਾ ਭਰਤੀ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾਣੀਆਂ ਹਨ। ਇਸ ਤੋਂ ਇਲਾਵਾ ਸਾਲਾਂ ਤੋਂ ਲਟਕ ਰਹੀਆਂ ਕਈ ਭਰਤੀ ਪ੍ਰੀਖਿਆਵਾਂ ਵੀ 2022 ਵਿੱਚ ਹੋਣਗੀਆਂ। ਜਿੱਥੇ ਇੱਕ ਪਾਸੇ ਯੂਪੀ ਵਿਚ ਅਧਿਆਪਕ ਭਰਤੀ ਲਈ ਯੂਪੀਟੀਈਟੀ ਪ੍ਰੀਖਿਆ ਜਨਵਰੀ ਵਿੱਚ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਲਗਭਗ ਢਾਈ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਰਆਰਬੀ ਗਰੁੱਪ ਡੀ ਪ੍ਰੀਖਿਆ 2021 ਆਯੋਜਿਤ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ RRB NTPC CBT 2 ਦੀਆਂ ਤਰੀਕਾਂ ਵੀ ਜਾਰੀ ਕੀਤੀਆਂ ਗਈਆਂ ਹਨ।

ਆਓ ਨਜ਼ਰ ਮਾਰਦੇ ਹਾਂ 2022 ਵਿਚ ਆਉਣ ਵਾਲੀਆਂ ਪ੍ਰੀਖਿਆਵਾਂ ਤੇ

ਯੂਪੀਐਸਸੀ ਸੀਐਸਈ 2022 ਅਤੇ ਯੂਪੀਐਸਸੀ ਆਈਐਫਐਸ 2022

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਸਾਲ 2022 ਲਈ ਜਾਰੀ ਭਰਤੀ ਪ੍ਰੀਖਿਆ ਕੈਲੰਡਰ ਦੇ ਅਨੁਸਾਰ ਯੂਪੀਐਸਸੀ ਕਮਿਸ਼ਨ 2 ਫਰਵਰੀ 2022 ਨੂੰ ਸਿਵਲ ਸਰਵਿਸਿਜ਼ ਪ੍ਰੀਲਿਮਸ ਅਤੇ ਇੰਡੀਅਨ ਫਾਰੈਸਟ ਸਰਵਿਸ ਪ੍ਰੀਲਿਮਸ ਲਈ ਨੋਟੀਫਿਕੇਸ਼ਨ ਜਾਰੀ ਕਰੇਗਾ। ਜਿਸ ਦੇ ਨਾਲ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਜਾਵੇਗੀ। ਦੋਵਾਂ ਪ੍ਰੀਖਿਆਵਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 22 ਫਰਵਰੀ 2022 ਹੋਵੇਗੀ। ਇਸ ਤੋਂ ਬਾਅਦ ਪ੍ਰੀਖਿਆਵਾਂ 5 ਜੂਨ ਨੂੰ ਹੋਣਗੀਆਂ।

UPSC NDA 1 ਅਤੇ UPSC CDS 1

UPSC ਨੈਸ਼ਨਲ ਡਿਫੈਂਸ ਅਕੈਡਮੀ ਅਤੇ ਕੰਬਾਈਡ ਡਿਫੈਂਸ ਸਰਵਿਸਿਜ਼ ਦੀਆਂ ਪਹਿਲੀਆਂ ਪ੍ਰੀਖਿਆਵਾਂ ਲਈ ਅਰਜ਼ੀ ਪ੍ਰਕਿਰਿਆ 22 ਦਸੰਬਰ 2021 ਤੋਂ ਸ਼ੁਰੂ ਹੋ ਗਈ ਹੈ। ਜਿਸ ਲਈ ਉਮੀਦਵਾਰ 11 ਜਨਵਰੀ 2022 ਤੱਕ ਅਪਲਾਈ ਕਰ ਸਕਣਗੇ। ਪ੍ਰੀਖਿਆਵਾਂ 10 ਅਪ੍ਰੈਲ 2022 ਨੂੰ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ UPSC NDA 2022 ਅਤੇ UPSC CDS 2022 ਦੀ ਦੂਜੀ ਪ੍ਰੀਖਿਆ ਲਈ ਅਰਜ਼ੀ ਪ੍ਰਕਿਰਿਆ 18 ਮਈ ਤੋਂ 14 ਜੂਨ ਤੱਕ ਕਰਵਾਈ ਜਾਵੇਗੀ। ਪ੍ਰੀਖਿਆ 4 ਸਤੰਬਰ 2022 ਨੂੰ ਕਰਵਾਈ ਜਾਵੇਗੀ।

RRB ਗਰੁੱਪ ਡੀ ਪ੍ਰੀਖਿਆ 2022

ਢਾਈ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਰੇਲਵੇ ਭਰਤੀ ਬੋਰਡ ਆਰਆਰਬੀ ਨੇ ਗਰੁੱਪ ਡੀ ਭਰਤੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਅਨੁਸਾਰ ਆਰਆਰਬੀ ਗਰੁੱਪ ਡੀ ਪ੍ਰੀਖਿਆ 2022 ਦੀ ਪ੍ਰੀਖਿਆ 23 ਫਰਵਰੀ 2022 ਤੋਂ ਸ਼ੁਰੂ ਹੋਵੇਗੀ। ਪ੍ਰੀਖਿਆ ਕਈ ਪੜਾਵਾਂ ਵਿੱਚ ਕਰਵਾਈ ਜਾਵੇਗੀ। ਪ੍ਰੀਖਿਆ ਕੇਂਦਰ ਅਤੇ ਮਿਤੀ ਦੀ ਜਾਣਕਾਰੀ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ RRBs ਦੀਆਂ ਅਧਿਕਾਰਤ ਅਤੇ ਖੇਤਰੀ ਵੈੱਬਸਾਈਟਾਂ 'ਤੇ ਉਪਲਬਧ ਕਰਵਾਈ ਜਾਵੇਗੀ।

RRB NTPC CBT 2 ਪ੍ਰੀਖਿਆ 2022

ਗਰੁੱਪ ਡੀ ਭਰਤੀ ਪ੍ਰੀਖਿਆ ਦੇ ਨਾਲ RRB ਨੇ ਗੈਰ-ਤਕਨੀਕੀ ਸ਼੍ਰੇਣੀ ਦੀਆਂ ਅਸਾਮੀਆਂ 'ਤੇ ਭਰਤੀ ਲਈ ਆਯੋਜਿਤ RRB NTPC CBT 2 ਪ੍ਰੀਖਿਆ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਹੈ। ਜਿਸ ਦੇ ਅਨੁਸਾਰ RRB NTPC CBT 2 ਪ੍ਰੀਖਿਆ 14 ਫਰਵਰੀ ਤੋਂ 18 ਫਰਵਰੀ 2022 ਤੱਕ ਕਰਵਾਈ ਜਾਵੇਗੀ। ਜਿਸ ਰਾਹੀਂ ਕੁੱਲ 35,208 NTPC ਅਸਾਮੀਆਂ ਭਰੀਆਂ ਜਾਣਗੀਆਂ।

ਐਸਐਸਸੀ ਪ੍ਰੀਖਿਆ ਕੈਲੰਡਰ 2022

ਸਟਾਫ ਸਲੈਕਸ਼ਨ ਕਮਿਸ਼ਨ ਨੇ ਸਾਲ 2022 ਲਈ ਆਉਣ ਵਾਲੀਆਂ ਭਰਤੀ ਪ੍ਰੀਖਿਆਵਾਂ ਲਈ ਅਸਥਾਈ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ। ਕਮਿਸ਼ਨ ਨੇ CGL, CHSL, MTS, ਸਟੈਨੋਗ੍ਰਾਫਰ, GD ਕਾਂਸਟੇਬਲ ਸਮੇਤ ਕਈ ਭਰਤੀ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ।

UPTET 2021 ਪ੍ਰੀਖਿਆ

ਉੱਤਰ ਪ੍ਰਦੇਸ਼ ਅਧਿਆਪਕ ਯੋਗਤਾ ਪ੍ਰੀਖਿਆ (UPTET 2021) ਉੱਤਰ ਪ੍ਰਦੇਸ਼ ਬੇਸਿਕ ਐਜੂਕੇਸ਼ਨ ਬੋਰਡ ਵਲੋਂ 23 ਜਨਵਰੀ 2022 ਨੂੰ ਕਰਵਾਈ ਜਾਵੇਗੀ। ਯੂਪੀਟੀਈਟੀ 2021 ਨਵੰਬਰ ਦੇ ਮਹੀਨੇ ਵਿੱਚ ਕਰਵਾਇਆ ਜਾਣਾ ਸੀ ਪਰ ਪੇਪਰ ਲੀਕ ਹੋਣ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਪ੍ਰੀਖਿਆ ਲਈ ਨਵੇਂ ਐਡਮਿਟ ਕਾਰਡ 12 ਜਨਵਰੀ 2022 ਨੂੰ ਜਾਰੀ ਕੀਤੇ ਜਾਣਗੇ।

MPPSC Prelims 2022

ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਨੇ ਰਾਜ ਸਿਵਲ ਸੇਵਾ ਪ੍ਰੀਲਿਮਜ਼ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ, ਜਿਸ ਦੇ ਅਨੁਸਾਰ ਪ੍ਰੀਖਿਆ ਲਈ ਅਰਜ਼ੀ ਦੀ ਪ੍ਰਕਿਰਿਆ 10 ਜਨਵਰੀ 2022 ਤੋਂ ਸ਼ੁਰੂ ਹੋਵੇਗੀ ਅਤੇ ਉਮੀਦਵਾਰ 9 ਫਰਵਰੀ 2022 ਤੱਕ ਅਪਲਾਈ ਕਰ ਸਕਣਗੇ। ਉਮੀਦਵਾਰਾਂ ਦੇ ਐਡਮਿਟ ਕਾਰਡ 15 ਅਪ੍ਰੈਲ ਨੂੰ ਜਾਰੀ ਕੀਤੇ ਜਾਣਗੇ ਅਤੇ ਪ੍ਰੀਖਿਆ 24 ਅਪ੍ਰੈਲ 2022 ਨੂੰ ਆਯੋਜਿਤ ਕੀਤੀ ਜਾਵੇਗੀ।