Himachal Weather Update: ਹਿਮਾਚਲ ਵਿਚ ਹੋ ਰਹੀ ਹੈ ਭਾਰੀ ਬਰਫ਼ਬਾਰੀ, ਖ਼ੁਸ਼ੀ ਨਾਲ ਝੂਮ ਰਹੇ ਨੇ ਸੈਲਾਨੀ
Himachal Weather Update: ਵੱਡੀ ਗਿਣਤੀ ਵਿਚ ਸੈਲਾਨੀ ਕ੍ਰਿਸਮਸ ਮਨਾਉਣ ਲਈ ਪਹੁੰਚੇ ਰਹੇ ਹਿਮਾਚਲ
Himachal Weather Update News
Himachal Weather Update News: ਹਿਮਾਚਲ ਪ੍ਰਦੇਸ਼ ਦੇ ਉਚੇ ਪਹਾੜਾਂ ਵਿਚ ਬਰਫ਼ਬਾਰੀ ਜਾਰੀ ਹੈ। ਕ੍ਰਿਸਮਸ ਮਨਾਉਣ ਲਈ ਦੇਸ਼ ਭਰ ਤੋਂ ਸੈਲਾਨੀ ਹਿਮਾਚਲ ਪਹੁੰਚ ਰਹੇ ਹਨ। ਸੈਲਾਨੀ ਬਰਫ਼ਬਾਰੀ ਦੇਖ ਕੇ ਕਾਫ਼ੀ ਖ਼ੁਸ਼ ਹਨ। ਸ਼ਿਮਲਾ ਦੀ ਪਹਾੜੀ 'ਤੇ ਸੈਲਾਨੀ ਬਰਫ਼ 'ਤੇ ਨੱਚ ਰਹੇ ਹਨ।
ਇਸ ਦੇ ਨਾਲ ਹੀ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਕੁਫ਼ਰੀ ਅਤੇ ਨਾਰਕੰਡਾ 'ਚ ਵੱਡੀ ਗਿਣਤੀ 'ਚ ਸੈਲਾਨੀਆਂ ਨੇ ਬਰਫ਼ਬਾਰੀ ਦੌਰਾਨ ਮਸਤੀ ਕੀਤੀ। ਕੜਾਕੇ ਦੀ ਠੰਢ ਵਿਚਕਾਰ, ਸੈਲਾਨੀ ਬਰਫ ਵਿਚ ਸੈਲਫ਼ੀਆਂ ਲੈ ਰਹੇ ਹਨ ਅਤੇ ਪਹਾੜਾਂ ਦੀ ਚਿੱਟੀ ਚਾਦਰ ਨੂੰ ਆਪਣੇ ਮੋਬਾਈਲ ਫ਼ੋਨਾਂ ਵਿਚ ਕੈਦ ਕਰ ਰਹੇ ਹਨ।
ਸੈਲਾਨੀ ਇਕ ਦੂਜੇ 'ਤੇ ਬਰਫ਼ ਦੇ ਗੋਲੇ ਸੁੱਟਦੇ ਹੋਏ ਨਜ਼ਰ ਆਏ। ਕੁਫ਼ਰੀ ਵਿਚ ਦੋ ਇੰਚ, ਨਾਰਕੰਡਾ ਵਿਚ ਢਾਈ ਇੰਚ, ਸ਼ਿਮਲਾ ਦੇ ਜਾਖੂ ਵਿੱਚ ਇੱਕ ਇੰਚ ਅਤੇ ਮਹਾਸੂ ਪੀਕ ਵਿੱਚ ਢਾਈ ਇੰਚ ਬਰਫ਼ ਪਈ ਹੈ।