Punjab-UP Police Encounter News: ਜਾਣੋ ਪੀਲੀਭੀਤ 'ਚ ਪੰਜਾਬ-ਯੂਪੀ ਪੁਲਿਸ ਵਲੋਂ ਮਾਰੇ ਗਏ 3 ਅਤਿਵਾਦੀ ਕੌਣ ਸਨ ਅਤੇ ਉਨ੍ਹਾਂ ਨੇ ਕੀ ਕੀਤਾ?

ਏਜੰਸੀ

ਖ਼ਬਰਾਂ, ਰਾਸ਼ਟਰੀ

Punjab-UP Police Encounter News: ਇਨ੍ਹਾਂ ਕੋਲੋਂ 2 ਏਕੇ ਰਾਈਫਲਾਂ ਵਰਗੇ ਖ਼ਤਰਨਾਕ ਹਥਿਆਰ ਮਿਲੇ ਹਨ

Punjab-UP Police Encounter Latest New In Punjabi

 

Punjab-UP Police Encounter Latest New In Punjabi: ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਪੀਲੀਭੀਤ ਵਿਚ ਇੱਕ ਅਪਰੇਸ਼ਨ ਦੌਰਾਨ 3 ਅਤਿਵਾਦੀਆਂ ਨੂੰ ਮਾਰ ਦਿਤਾ ਹੈ। ਪੁਲਿਸ ਮੁਕਾਬਲੇ 'ਚ ਤਿੰਨੋਂ ਅਤਿਵਾਦੀ ਮਾਰੇ ਗਏ ਹਨ।

 ਦਰਅਸਲ, ਪੰਜਾਬ ਦੇ ਗੁਰਦਾਸਪੁਰ 'ਚ ਇੱਕ ਪੁਲਿਸ ਚੌਕੀ 'ਤੇ ਗ੍ਰਨੇਡ ਬੰਬ ਨਾਲ ਹਮਲਾ ਕੀਤਾ ਗਿਆ ਸੀ। ਉਦੋਂ ਤੋਂ ਹੀ ਪੁਲਿਸ ਇਨ੍ਹਾਂ ਤਿੰਨਾਂ ਦੀ ਭਾਲ ਕਰ ਰਹੀ ਸੀ। ਹੁਣ ਇਹ ਤਿੰਨੇ ਪੰਜਾਬ ਅਤੇ ਯੂਪੀ ਪੁਲਿਸ ਦੀ ਸਾਂਝੀ ਕਾਰਵਾਈ ਵਿਚ ਮਾਰੇ ਗਏ ਹਨ।

ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਇਨ੍ਹਾਂ ਤਿੰਨਾਂ ਅਤਿਵਾਦੀਆਂ ਦੀ ਕਾਫ਼ੀ ਸਮੇਂ ਤੋਂ ਭਾਲ ਕਰ ਰਹੀਆਂ ਸਨ। ਪੀਲੀਭੀਤ ਵਿਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਨੇ ਮਿਲ ਕੇ ਇੱਕ ਸੰਯੁਕਤ ਆਪ੍ਰੇਸ਼ਨ ਕਰ ਕੇ ਤਿੰਨਾਂ ਨੂੰ ਮਾਰ ਦਿਤਾ ਹੈ। ਇਹ ਮੁਕਾਬਲਾ ਪੀਲੀਭੀਤ ਦੇ ਪੂਰਨਪੁਰ ਥਾਣੇ ਵਿਚ ਹੋਇਆ। ਮੁਕਾਬਲੇ 'ਚ ਤਿੰਨੋਂ ਅਤਿਵਾਦੀ ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੀ ਹਸਪਤਾਲ 'ਚ ਮੌਤ ਹੋ ਗਈ।

ਮਾਰੇ ਗਏ ਅਤਿਵਾਦੀਆਂ ਦੇ ਨਾਂ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਹਨ। ਗੁਰਵਿੰਦਰ ਸਿੰਘ ਦੀ ਉਮਰ 25 ਸਾਲ ਸੀ। ਉਹ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਇਸ ਦੇ ਨਾਲ ਹੀ ਮੁਕਾਬਲੇ ਵਿਚ ਮਾਰੇ ਗਏ ਵਰਿੰਦਰ ਸਿੰਘ ਉਰਫ਼ ਰਵੀ ਦੀ ਉਮਰ 23 ਸਾਲ ਸੀ। ਉਹ ਪਿੰਡ ਅਗਵਾਨ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਤੀਜੇ ਅਤਿਵਾਦੀ ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਦੀ ਉਮਰ ਸਿਰਫ਼ 18 ਸਾਲ ਸੀ। ਉਹ ਵੀ ਗੁਰਦਾਸਪੁਰ ਦਾ ਰਹਿਣ ਵਾਲਾ ਸੀ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਕੋਲੋਂ 2 ਏਕੇ ਰਾਈਫਲਾਂ ਵਰਗੇ ਖ਼ਤਰਨਾਕ ਹਥਿਆਰ ਮਿਲੇ ਹਨ। ਪੁਲਿਸ ਨੇ ਇਨ੍ਹਾਂ ਤਿੰਨਾਂ ਕੋਲੋਂ ਦੋ ਗਲਾਕ ਪਿਸਤੌਲ ਅਤੇ ਵੱਡੀ ਮਾਤਰਾ ਵਿਚ ਕਾਰਤੂਸ ਵੀ ਬਰਾਮਦ ਕੀਤੇ ਹਨ।