Maharashtra News : ਨਫ਼ਰਤ ਪੈਦਾ ਕਰਨ ਲਈ ਸਿਆਸੀ ਕਾਰਨਾਂ ਕਰ ਕੇ ਪਰਭਣੀ ਗਏ ਰਾਹੁਲ ਗਾਂਧੀ : ਦੇਵੇਂਦਰ ਫੜਨਵੀਸ
Maharashtra News : ਕਿਹਾ, ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਮੌਤ ਪੁਲਿਸ ਦੀ ਕੁੱਟਮਾਰ ਕਾਰਨ ਹੋਈ ਹੈ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ
Maharashtra News in Punjabi : ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਪਰਭਣੀ ਦਾ ਦੌਰਾ ਸਿਰਫ ਸਿਆਸੀ ਕਾਰਨਾਂ ਕਰ ਕੇ ਅਤੇ ਨਫ਼ਰਤ ਪੈਦਾ ਕਰਨ ਲਈ ਕੀਤਾ ਗਿਆ ਸੀ। ਪੁਣੇ ’ਚ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਫੜਨਵੀਸ ਨੇ ਕਿਹਾ, ‘‘ਰਾਹੁਲ ਗਾਂਧੀ ਸਿਰਫ ਸਿਆਸੀ ਕਾਰਨਾਂ ਕਰ ਕੇ ਇੱਥੇ ਆਏ ਹਨ। ਉਨ੍ਹਾਂ ਦਾ ਕੰਮ ਲੋਕਾਂ ’ਚ ਨਫ਼ਰਤ ਫੈਲਾਉਣਾ ਹੈ।
ਅਸੀਂ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੇ ਹਾਂ। ਮਾਮਲਾ ਅਦਾਲਤ ’ਚ ਹੈ।’’ ਗ੍ਰਹਿ ਮੰਤਰੀ ਫੜਨਵੀਸ ਨੇ ਕਿਹਾ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਮੌਤ ਪੁਲਿਸ ਦੀ ਕੁੱਟਮਾਰ ਕਾਰਨ ਹੋਈ ਹੈ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸੂਬਾ ਸਰਕਾਰ ਨੇ ਪਰਭਣੀ ਹਿੰਸਾ ਦੀ ਨਿਆਂਇਕ ਜਾਂਚ ਦੇ ਹੁਕਮ ਦਿਤੇ ਹੋਏ ਹਨ। (ਪੀਟੀਆਈ)
(For more news apart from Rahul Gandhi was surrounded by political reasons to create hatred: Devendra Fadnavis News in Punjabi, stay tuned to Rozana Spokesman)