ਵੋਟਿੰਗ ਮਸ਼ੀਨ ਛੇੜਛਾੜ ਮਾਮਲਾ ਦਿੱਲੀ ਪੁਲਿਸ ਨੇ ਪਰਚਾ ਦਰਜ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਈਵੀਐਮ ਹੈਕਿੰਗ ਯਾਨੀ ਛੇੜਛਾੜ ਅਤੇ 2014 ਦੀਆਂ ਆਮ ਚੋਣਾਂ ਵਿਚ ਧਾਂਦਲੀ ਦੇ ਦੋਸ਼ਾਂ ਦੇ ਸਬੰਧ ਵਿਚ ਹੋਣ ਕਮਿਸ਼ਨ ਦੁਆਰਾ.......

EVM

ਨਵੀਂ ਦਿੱਲੀ  : ਦਿੱਲੀ ਪੁਲਿਸ ਨੇ ਈਵੀਐਮ ਹੈਕਿੰਗ ਯਾਨੀ ਛੇੜਛਾੜ ਅਤੇ 2014 ਦੀਆਂ ਆਮ ਚੋਣਾਂ ਵਿਚ ਧਾਂਦਲੀ ਦੇ ਦੋਸ਼ਾਂ ਦੇ ਸਬੰਧ ਵਿਚ ਹੋਣ ਕਮਿਸ਼ਨ ਦੁਆਰਾ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਪਰਚਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਾਈਬਰ ਮਾਹਰ ਸਈਅਦ ਸ਼ੁਜਾ ਨੇ ਵੋਟਿੰਗ ਮਸ਼ੀਨ ਹੈਕਿੰਗ ਅਤੇ ਚੋਣਾਂ ਵਿਚ ਧਾਂਦਲੀ ਦੇ ਦੋਸ਼ ਲਾਏ ਸਨ। ਪੁਲਿਸ ਅਧਿਕਾਰੀ ਨੇ ਦਸਿਆ, 'ਚੋਣ ਕਮਿਸ਼ਨ ਕੋਲੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਸੰਸਦ ਮਾਰਗ ਥਾਣੇ ਵਿਚ ਪਰਚਾ ਦਰਜ ਕੀਤਾ ਗਿਆ ਹੈ।

ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।' ਅਧਿਕਾਰੀ ਨੇ ਕਿਹਾ ਕਿ ਪੁਲਿਸ ਨੂੰ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਅਦਾਲਤ ਦੀ ਪ੍ਰਵਾਨਗੀ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਮਾਹਰ ਏਜੰਸੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਵਿਚ ਡੂੰਘੀ ਜਾਂਚ ਅਤੇ ਸਾਈਬਰ ਉਪਕਰਨਾਂ ਦੀ ਵਰਤੋਂ ਦੀ ਲੋੜ ਪਵੇਗੀ। ਕਮਿਸ਼ਨ ਨੇ ਮੰਗਲਵਾਰ ਨੂੰ ਦਿੱਲੀ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਸਈਅਦ ਵਿਰੁਧ ਪਰਚਾ ਦਰਜ ਕਰਨ ਲਈ ਕਿਹਾ ਸੀ।

ਸ਼ੁਜਾ ਨੇ ਸੋਮਵਾਰ ਨੂੰ ਲੰਦਨ ਵਿਚ ਪੱਤਰਕਾਰ ਸੰਮੇਲਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਈਵੀਐਮ ਹੈਕ ਕੀਤੀ ਜਾ ਸਕਦੀ ਹੈ ਅਤੇ 2014 ਲੋਕ ਸਭਾ ਚੋਣਾਂ ਵਿਚ ਧਾਂਦਲੀ ਹੋਈ ਸੀ। ਕਮਿਸ਼ਨ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਲੋਕਾਂ ਦੇ ਮਨ ਅੰਦਰ ਡਰ ਪੈਦਾ ਕਰਨ ਲਈ ਅਫ਼ਵਾਹਾਂ ਫੈਲਾਉਣ ਨਾਲ ਜੁੜੀਆਂ ਧਾਰਾਵਾਂ ਦੀ ਉਲੰਘਣਾ ਦੇ ਮਾਮਲੇ ਵਿਚ ਤੁਰਤ ਜਾਂਚ ਕਰਨ ਲਈ ਕਿਹਾ ਸੀ। (ਏਜੰਸੀ)