ਮੋਦੀ ਦਾ ਮਕਸਦ ਲੋਕਾਂ ਦੇ ਪੈਸੇ ਨੂੰ ਖ਼ੁਦ ਦੇ ਪ੍ਰਚਾਰ 'ਤੇ ਖ਼ਰਚ ਕਰਨਾ : ਯੇਚੁਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜਨਤਾ ਦੇ ਪੈਸੇ ਨਾਲ ਅਪਣਾ ਪ੍ਰਚਾਰ ਕਰਨ ਦਾ ਦੋਸ਼........

Sitaram Yechury

ਨਵੀਂ ਦਿੱਲੀ  : ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜਨਤਾ ਦੇ ਪੈਸੇ ਨਾਲ ਅਪਣਾ ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਮੋਦੀ ਸਰਕਾਰ ਨੂੰ 'ਸੈਲਫ਼ੀ ਸਰਕਾਰ' ਦਸਿਆ ਹੈ। ਯੇਚੁਰੀ ਨੇ 'ਬੇਟੀ ਬਚਾਉ ਬੇਟੀ ਪੜ੍ਹਾਉ' ਯੋਜਨਾ ਦਾ ਅੱਧੇ ਤੋਂ ਵੱਧ ਫ਼ੰਡ ਪ੍ਰਚਾਰ 'ਤੇ ਖ਼ਰਚ ਕਰਨ ਸਬੰਧੀ ਮੀਡੀਆ ਰੀਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਇਕਮਾਤਰ ਮਕਸਦ ਸਾਰੀਆਂ ਯੋਜਨਾਵਾਂ 'ਤੇ ਖ਼ਰਚ ਹੋਣ ਵਾਲਾ ਜਨਤਾ ਦਾ ਪੈਸਾ ਖ਼ੁਦ ਦੇ ਪ੍ਰਚਾਰ 'ਤੇ ਲਾਉਣਾ ਹੈ।

ਉਨ੍ਹਾਂ ਟਵਿਟਰ 'ਤੇ ਕਿਹਾ, 'ਇਨ੍ਹਾਂ ਯੋਜਨਾਵਾਂ ਦੇ ਲਾਭਪਾਤਰੀ ਸਾਧਨਹੀਣ ਅਤੇ ਪੀੜਤ ਹਨ ਜਦਕਿ ਮੋਦੀ ਸਰਕਾਰ ਦੇ ਮਿਲੀਭੁਗਤ ਵਾਲੇ ਪੂੰਜੀਪਤੀ ਲਾਭ ਵਿਚ ਹਨ।' ਯੇਚੁਰੀ ਨੇ ਕਿਹਾ ਕਿ ਇਹ ਸੈਲਫ਼ੀ ਸਰਕਾਰ ਹੈ ਜੋ ਸਿਰਫ਼ ਪ੍ਰਚਾਰ ਅਤੇ ਜਨਸੰਪਰਕ 'ਤੇ ਕੇਂਦਰਤ ਹੈ। ਆਗਾਮੀ ਲੋਕ ਸਭਾ ਚੋਣਾਂ ਵਿਚ ਸੀਪੀਐਮ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਖੱਬੇਪੱਖੀ ਧਰਮਨਿਰਪੱਖ ਸਰਕਾਰ ਦੇ ਗਠਨ ਵਿਚ ਸਰਗਰਮ ਭੂਮਿਕਾ ਨਿਭਾਏਗਾ।     (ਏਜੰਸੀ)