ਇਥੇ ਹੁੰਦਾ ਹੈ ਹਰ ਰੋਜ਼ ਇਨ੍ਹਾਂ ਅੰਨ ਬਰਬਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

4 ਤੋਂ 5 ਹਜ਼ਾਰ ਹੋਰ ਲੋਕਾਂ ਦਾ ਭਰਿਆ ਜਾ ਸਕਦਾ ਹੈ ਢਿੱਡ 

File

ਦਿੱਲੀ- ਇਹ ਇੱਕ ਸੱਚਾਈ ਹੈ ਕਿ ਤਿਹਾੜ ਜੇਲ੍ਹ ’ਚ ਰੋਜ਼ਾਨਾ 20 ਤੋਂ 25 ਹਜ਼ਾਰ ਰੋਟੀਆਂ ਬਰਬਾਦ ਹੋ ਰਹੀਆਂ ਹਨ। ਇੰਨੀ ਵੱਡੀ ਗਿਣਤੀ ’ਚ ਰੋਟੀਆਂ ਨਾਲ 4 ਤੋਂ 5 ਹਜ਼ਾਰ ਹੋਰ ਕੈਦੀਆਂ ਦਾ ਢਿੱਡ ਭਰਿਆ ਜਾ ਸਕਦਾ ਹੈ। ਇਸ ਵੇਲੇ ਤਿਹਾੜ ਜੇਲ੍ਹ ’ਚ ਲਗਭਗ 18,000 ਕੈਦੀ ਬੰਦ ਹਨ। ਇਹ ਗਿਣਤੀ ਤਿਹਾੜ ਦੀ ਰੋਹਿਣੀ ਤੇ ਮੰਡੋਲੀ ਜੇਲ੍ਹ ਦੀ ਹੈ। 

ਇੱਥੇ ਬੰਦ ਕੈਦੀਆਂ ਲਈ ਰੋਜ਼ਾਨਾ ਦੁਪਹਿਰ ਤੇ ਰਾਤ ਦੇ ਖਾਣੇ ’ਚ ਬਣਨ ਵਾਲੀਆਂ 20 ਤੋਂ 25 ਹਜ਼ਾਰ ਰੋਟੀਆਂ ਬਰਬਾਦ ਹੋ ਰਹੀਆਂ ਹਨ ਪਰ ਕੋਈ ਅਧਿਕਾਰੀ ਇਸ ਪਾਸੇ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਿਹਾ। ਰੋਜ਼ਾਨਾ ਜੇਲ੍ਹ ਦੇ ਨਿਯਮ ਮੁਤਾਬਕ ਹੀ ਖਾਣਾ ਤਿਆਰ ਹੋ ਰਿਹਾ ਹੈ- ਕੋਈ ਖਾਵੇ ਭਾਵੇਂ ਨਾ।

ਜੇਲ੍ਹ ਦੇ ਇੱਕ ਅਧਿਕਾਰੀ ਮੁਤਾਬਕ ਜਿਹੜੀਆਂ ਰੋਟੀਆਂ ਬਚ ਜਾਂਦੀਆਂ ਹਨ, ਉਨ੍ਹਾਂ ਨੂੰ ਬਾਅਦ ’ਚ ਸੁਕਾਇਆ ਜਾਂਦਾ ਹੈ ਤੇ ਵੇਚ ਦਿੱਤਾ ਜਾਂਦਾ ਹੈ ਜਾਂ ਕਿਸੇ ਸੰਸਥਾ ਨੂੰ ਭੇਜ ਦਿੱਤਾ ਜਾਂਦਾ ਹੈ। ਪਰ ਫਿਰ ਵੀ ਜ਼ਿਆਦਾਤਰ ਰੋਟੀਆਂ ਖ਼ਰਾਬ ਹੋ ਜਾਂਦੀਆਂ ਹਨ। ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਜੇਲ੍ਹ ’ਚ ਪ੍ਰਤੀ ਕੈਦੀ ਦੇ ਨਿਯਮ ਦੇ ਹਿਸਾਬ ਨਾਲ ਖਾਣਾ ਬਣਦਾ ਹੈ।

ਦਰਅਸਲ, ਸਮੱਸਿਆ ਇਹ ਹੈ ਕਿ ਜੇਲ੍ਹ ’ਚ ਆਉਣ ਤੋਂ ਬਾਅਦ ਜ਼ਿਆਦਾਤਰ ਕੈਦੀਆਂ ਦੀ ਭੁੱਖ ਲਗਭਗ ਖ਼ਤਮ ਜਿਹੀ ਹੋ ਜਾਂਦੀ ਹੈ। ਤਣਾਆ ਕਾਰਨ ਉਹ ਠੀਕ ਢੰਗ ਨਾਲ ਖਾਣਾ ਨਹੀਂ ਖਾਂਦੇ। ਇੰਝ ਖਾਣਾ ਬਚ ਜਾਂਦਾ ਹੈ। ਜਿਹੜੇ ਕੈਦੀ ਜੇਲ੍ਹ ’ਚ ਲੰਮੇ ਸਮੇਂ ਤੋਂ ਰਹਿ ਰਹੇ ਹੁੰਦੇ ਹਨ, ਉਹ ਆਪਣਾ ਖਾਣਾ ਠੀਕ ਤਰ੍ਹਾਂ ਖਾ ਲੈਂਦੇ ਹਨ।

ਪਰ ਜ਼ਿਆਦਾਤਰ ਖਾਣਾ ਬਚ ਜਾਂਦਾ ਹੈ। ਰੋਟੀਆਂ ਦੀ ਬਰਬਾਦੀ ਦਾ ਇਹ ਸਿਲਸਿਲਾ ਪੰਜ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲਿਆ ਆ ਰਿਹਾ ਹੈ।  ਜੇਲ੍ਹ ’ਚ ਜਿਹੜੀਆਂ ਰੋਟੀਆਂ ਖ਼ਰਾਬ ਹੋ ਜਾਂਦੀਆਂ ਹਨ, ਉਹ ਇੱਧਰ–ਉੱਧਰ ਸੁੱਟ ਦਿੱਤੀਆਂ ਜਾਂਦੀਆਂ ਹਨ।