ਆਸਾਮ ਚੋਣਾਂ: ਦੋ ਦਿਨਾਂ ਦੌਰੇ 'ਤੇ ਅਮਿਤ ਸ਼ਾਹ ਦੋ ਜਨਤਕ ਰੈਲੀਆਂ ਨੂੰ ਕਰਨਗੇ ਸੰਬੋਧਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਨੇ 10 ਲਾਭਪਾਤਰੀਆਂ ਨੂੰ ਜ਼ਮੀਨ ਦੇ ਪ੍ਰਮਾਣ ਪੱਤਰ ਭੇਂਟ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।

amit shah

ਨਵੀਂ ਦਿੱਲੀ-  ਅੱਜ ਆਸਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋ ਜਨਤਕ ਰੈਲੀਆਂ ਨੂੰ ਸੰਬੋਧਿਤ ਕਰਨਗੇ। ਦੱਸ ਦੇਈਏ ਕਿ ਸ਼ਾਹ ਉੱਤਰ ਪੂਰਬ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਸਾਲ ਅਸਾਮ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਮਿਤ ਸ਼ਾਹ ਕੋਕਰਾਝਾਰ ਵਿੱਚ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਦੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ। ਇਸ ਤੋਂ ਬਾਅਦ ਉਹ ਨਲਬਾੜੀ ਵਿਚ ਭਾਜਪਾ ਵਲੋਂ ਆਯੋਜਿਤ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ।

ਬੀਤੇ ਦਿਨੀ ਸ਼ਾਹ ਨੇ ਅਸਾਮ ਵਿਚ 'ਆਯੁਸ਼ਮਾਨ ਸੀਏਪੀਐਫ' ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਭਾਰਤ ਦੇ ਸਾਰੇ ਆਰਮਡ ਪੁਲਿਸ ਫੋਰਸ ਜਵਾਨਾਂ ਨੂੰ ਕੇਂਦਰੀ ਸਿਹਤ ਬੀਮਾ ਪ੍ਰੋਗਰਾਮ ਦਾ ਲਾਭ ਮਿਲੇਗਾ। 

ਦਰਅਸਲ ਬੀਤੇ ਦਿਨੀ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਾਮ ਦੇ ਦੌਰੇ 'ਤੇ ਸਨ। ਇੱਥੇ, ਪ੍ਰਧਾਨ ਮੰਤਰੀ ਮੋਦੀ ਨੇ ਸ਼ਿਵਸਾਗਰ ਜ਼ਿਲ੍ਹੇ ਵਿਚ ਸਥਿਤ ਜੇਰੇਂਗਾ ਪਠਾਰ ‘ਚ ਰਹਿਣ ਵਾਲੇ ਭੂਮੀਹੀਣ ਮੂਲ ਨਿਵਾਸੀਆਂ ਲਈ 1.6 ਲੱਖ ਜ਼ਮੀਨ ਦੇ ਪਟੇ ਵੰਡਣ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ 10 ਲਾਭਪਾਤਰੀਆਂ ਨੂੰ ਜ਼ਮੀਨ ਦੇ ਪ੍ਰਮਾਣ ਪੱਤਰ ਭੇਂਟ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।