ਸੰਸਦ ਭਵਨ ਨੇੜੇ ਆਕਾਸ਼ਵਾਣੀ ਭਵਨ 'ਚ ਲੱਗੀ ਅੱਗ, ਨਹੀਂ ਹੋਇਆ ਕੋਈ ਜਾਨੀ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਗ ਕਿਸੇ ਬਿਜਲੀ ਉਪਕਰਣ ਕਾਰਨ ਲੱਗੀ ਸੀ।

delhi fire

ਨਵੀਂ ਦਿੱਲੀ - ਦਿੱਲੀ ਦੇ  ਸੰਸਦ ਮਾਰਗ 'ਤੇ ਸਥਿਤ ਆਕਾਸ਼ਵਾਣੀ ਭਵਨ ਦੀ ਪਹਿਲੀ ਮੰਜ਼ਲ 'ਤੇ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਐਤਵਾਰ ਸਵੇਰੇ ਸ਼ੁਰੂ ਹੋਈ। ਦਿੱਲੀ ਫਾਇਰ ਸਰਵਿਸਿਜ਼ (ਡੀ.ਐੱਫ.ਐੱਸ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਕਾਸ਼ਵਾਣੀ ਭਵਨ ਦੀ ਪਹਿਲੀ ਮੰਜ਼ਲ ‘ਤੇ ਐਤਵਾਰ ਤੜਕੇ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਦਿੱਲੀ ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਅੱਗ ਸਵੇਰੇ 5.57 ਵਜੇ ਦੇ ਕਰੀਬ ਲੱਗੀ ਦੱਸੀ ਜਾ ਰਹੀ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਅੱਠ ਫਾਇਰ ਬ੍ਰਿਗੇਡਾਂ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਕਮਰੇ ਨੰਬਰ 101 ਤੋਂ ਸ਼ੁਰੂ ਹੋਈ ਸੀ। 

ਫਿਲਹਾਲ ਹੁਣ ਦਿੱਲੀ ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਿਸੇ ਦੇ ਝੁਲਸਣ ਤੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਸੂਤਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਅੱਗ ਕਿਸੇ ਬਿਜਲੀ ਉਪਕਰਣ ਕਾਰਨ ਲੱਗੀ ਸੀ। ਇਹ ਮੰਨਿਆ ਜਾਂਦਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗ ਸਕਦੀ ਹੈ। ਫਿਲਹਾਲ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।