ਕੇਰਲਾ 'ਚ ਤੇਂਦੂਏ ਨੂੰ ਮਾਰ ਕੇ ਖਾਣ ਦੇ ਮਾਮਲੇ 'ਚ 5 ਲੋਕ ਹੋਏ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕੀਤੀ ਹੈ।

kerala

ਇੱਡੂਕੀ - ਕੇਰਲਾ ਦੇ ਇਦੂਕੀ ਜ਼ਿਲ੍ਹੇ 'ਚ ਇਕ ਤੇਂਦੂਏ ਦੀ ਹੱਤਿਆ ਅਤੇ ਉਸ ਦਾ ਮਾਸ ਖਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਅਨੁਸਾਰ ਇਦੂਕੀ ਪਿੰਡ ਮਨਕੂਲਮ ਦੇ 5 ਪਿੰਡ ਵਾਸੀਆਂ ਉੱਤੇ ਇੱਕ ਤੇਂਦੂਏ ਨੂੰ ਮਾਰ ਕੇ ਅਤੇ ਉਸਦਾ ਮਾਸ ਖਾਣ ਦਾ ਇਲਜ਼ਾਮ ਲਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਤੇਂਦੂਏ ਇਨ੍ਹਾਂ ਪਿੰਡ ਵਾਸੀਆਂ ਦੇ ਫਾਰਮ ਵਿਚ ਦਾਖਲ ਹੋਇਆ ਸੀ ਅਤੇ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਂਦਾ ਸੀ। 

ਜੰਗਲਾਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਮਨਕੂਲਮ ਦੇ ਵਸਨੀਕ ਪੰਜ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਨਕੂਲਮ ਰੇਂਜ ਦੇ ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਕਬਜ਼ੇ ਵਿਚੋਂ ਤੇਂਦੂਏ ਦੀ ਖੱਲ, ਦੰਦ ਅਤੇ ਪੰਜੇ ਬਰਾਮਦ ਕੀਤੇ ਗਏ ਹਨ। ਪੁਲਿਸ ਨੂੰ ਮਿਲੀ ਖੁਫੀਆ ਜਾਣਕਾਰੀ ਵਿਚ ਦੱਸਿਆ ਗਿਆ ਕਿ ਦੋਸ਼ੀ ਨੇ ਤੇਂਦੂਏ ਨੂੰ ਫੜਨ ਲਈ ਜਾਲ ਦੀ ਵਰਤੋਂ ਕੀਤੀ, ਫਿਰ ਇਸ ਨੂੰ ਮਾਰ ਦਿੱਤਾ, ਇਸ ਨੂੰ ਮਾਰਨ ਤੋਂ ਬਾਅਦ ਤੇਂਦੂਏ ਦੀ ਖੱਲ ਨੂੰ ਵੇਚਣ ਲਈ ਰੱਖ ਦਿੱਤਾ ਫਿਰ ਤੇਂਦੂਏ ਨੂੰ ਮਾਰ ਕੇ ਮੀਟ ਪਕਾਇਆ ਅਤੇ ਫਿਰ ਖਾਧਾ।