ਗੁਜਰਾਤ: ਰਾਜਕੋਟ ਵਿਚ ਜਨਰਲ ਬਿਪਿਨ ਰਾਵਤ ਦੇ ਨਾਂ 'ਤੇ ਰੱਖਿਆ ਗਿਆ ਪੁਲ ਦਾ ਨਾਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਲਕਸ਼ਮੀ ਨਗਰ ਇਲਾਕੇ 'ਚ ਸਥਿਤ ਇਸ ਪੁਲ ਦਾ ਆਨਲਾਈਨ ਤਰੀਕੇ ਨਾਲ ਉਦਘਾਟਨ ਕੀਤਾ।

State names under-bridge Rajkot after General Bipin Rawat to honour India's first CDS

 

ਰਾਜਕੋਟ - ਗੁਜਰਾਤ ਸਰਕਾਰ ਨੇ ਜਨਰਲ ਬਿਪਿਨ ਰਾਵਤ ਦੇ ਸਨਮਾਨ 'ਚ ਉਨ੍ਹਾਂ ਦੇ ਨਾਮ 'ਤੇ ਰਾਜਕੋਟ 'ਚ ਇਕ 'ਅੰਡਰ-ਬਰਿੱਜ' ਦਾ ਨਾਮ ਰੱਖਿਆ। ਜਨਰਲ ਰਾਵਤ ਦੀ ਦਸੰਬਰ 'ਚ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ। ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਲਕਸ਼ਮੀ ਨਗਰ ਇਲਾਕੇ 'ਚ ਸਥਿਤ ਇਸ ਪੁਲ ਦਾ ਆਨਲਾਈਨ ਤਰੀਕੇ ਨਾਲ ਉਦਘਾਟਨ ਕੀਤਾ।

ਉਨ੍ਹਾਂ ਕਿਹਾ,''ਹਾਲ 'ਚ ਸੀ.ਡੀ.ਐੱਸ. ਜਨਰਲ ਰਾਵਤ ਦੀ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ। ਇਸ ਪੁਲ ਦਾ ਨਾਮ ਜਨਰਲ ਬਿਪਿਨ ਰਾਵਤ ਦੇ ਨਾਮ 'ਤੇ ਰੱਖਿਆ ਗਿਆ।'' ਦੱਸ ਦਈਏ ਕਿ ਰਾਜਕੋਟ ਦੇ ਮਹਾਪੌਰ ਪ੍ਰਦੀਪ ਦਾਵ ਨੇ ਮੁੱਖ ਮੰਤਰੀ ਨੂੰ ਉਸ ਢਾਂਚੇ ਲਈ ਇਕ ਨਾਮ ਸੁਝਾਉਣ ਲਈ ਕਿਹਾ ਸੀ, ਜਿਸ ਨੂੰ 48 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।

ਪਟੇਲ ਨੇਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜ 'ਚ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਪੈਸਾ ਖਰਚ ਕਰਨ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੇ ਰਾਜਕੋਟ 'ਚ ਕੀਤੇ ਗਏ ਵੱਖ-ਵੱਖ ਵਿਕਾਸ ਕੰਮਾਂ ਬਾਰੇ ਦੱਸਿਆ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ 'ਚ ਕਨੂੰਰ ਨੇੜੇ 8 ਦਸੰਬਰ ਨੂੰ ਹੈਲੀਕਾਪਟਰ ਹਾਦਸੇ 'ਚ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ ਇਸ 'ਚ ਸਵਾਰ 14 ਲੋਕਾਂ ਦੀ ਮੌਤ ਹੋ ਗਈ ਸੀ।