ਡੀਆਰਆਈ ਮੁੰਬਈ ਨੇ 21 ਕਰੋੜ ਰੁਪਏ ਦਾ 36 ਕਿਲੋ ਸੋਨਾ ਕੀਤਾ ਬਰਾਮਦ
20 ਲੱਖ ਰੁਪਏ ਦੀ ਨਕਦੀ ਦੇ ਨਾਲ ਸੋਨਾ ਪਿਘਲਾਉਣ ਵਾਲੇ ਇਕ ਦੁਕਾਨ ਦੇ ਇੰਚਾਰਜ ਨੂੰ ਵੀ ਕੀਤਾ ਗ੍ਰਿਫਤਾਰ
photo
ਮੁੰਬਈ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਮੁੰਬਈ ਨੇ ਸੋਨੇ ਦੀ ਤਸਕਰੀ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ 21 ਕਰੋੜ ਰੁਪਏ ਦੀ ਕੀਮਤ ਦਾ 36 ਕਿਲੋ ਸੋਨਾ ਬਰਾਮਦ ਹੋਇਆ। 20 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਡੀਆਰਆਈ ਅਨੁਸਾਰ ਦੁਕਾਨ ਵਿੱਚ ਸੋਨਾ ਪਿਘਲਾਉਣ ਵਾਲੇ ਇੱਕ ਦੁਕਾਨ ਦੇ ਇੰਚਾਰਜ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸੋਨਾ ਵੱਖ-ਵੱਖ ਹਵਾਲਾ ਆਪਰੇਟਰਾਂ ਰਾਹੀਂ ਵਿਦੇਸ਼ ਤੋਂ ਮੁੰਬਈ ਲਿਆਂਦਾ ਗਿਆ ਸੀ।