ਚੰਡੀਗੜ੍ਹ, ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਥਾਵਾਂ 'ਤੇ ਮਹਿਸੂਸ ਕੀਤੇ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.8 ਮੈਗਨੀਟਿਊਡ ਮਾਪੀ ਗਈ
ਨਵੀਂ ਦਿੱਲੀ– ਚੰਡੀਗੜ੍ਹ, ਦਿੱਲੀ-ਐੱਨ.ਸੀ.ਆਰ ਸਮੇਤ ਉੱਤਰੀ ਭਾਰਤ 'ਚ ਮੰਗਲਵਾਰ ਦੁਪਹਿਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਉੱਤਰ ਪ੍ਰਦੇਸ਼, ਉੱਤਰਾਖੰਡ ’ਚ ਵੀ ਕਈ ਥਾਵਾਂ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਪਿਥੌਰਾਗੜ੍ਹ ਅਤੇ ਅਲਮੋਡਾ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਪੜ੍ਹੋ ਪੂਰੀ ਖਬਰ: ਹਿਮਾਚਲ ਪ੍ਰਦੇਸ਼ ਦੇ CM ਨੇ PM ਮੋਦੀ ਨਾਲ ਕੀਤੀ ਮੁਲਾਕਾਤ
ਹਾਲਾਂਕਿ ਅਜੇ ਤਕ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.8 ਮੈਗਨੀਟਿਊਡ ਮਾਪੀ ਗਈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਭੂਚਾਲ ਦੇ ਝਟਕੇ ਦੁਪਹਿਰ 2:28 ਵਜੇ ਦੇ ਕਰੀਬ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਲਗਭਗ 30 ਸਕਿੰਟ ਤੱਕ ਰਹੇ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਬਰਾ ਗਏ ਤੇ ਆਪਣੇ ਘਰਾਂ ਚੋਂ ਬਾਹਰ ਆ ਗਏ। ਭੂਚਾਲ ਦਾ ਕੇਂਦਰ ਨਿਪਾਲ ਦੱਸਿਆ ਜਾ ਰਿਹਾ ਹੈ ਅਤੇ ਇਸ ਦੀ ਤੀਬਰਤਾ 5.4 ਦੱਸੀ ਜਾ ਰਹੀ ਹੈ।
ਪੜ੍ਹੋ ਪੂਰੀ ਖਬਰ: ਦੁਬਈ: ਸ਼ਰਾਬੀ ਭਾਰਤੀ ਡਰਾਈਵਰ ਨੇ ਔਰਤ ਤੇ ਚੜਾਈ ਕਾਰ, ਸਜ਼ਾ ਦੇ ਨਾਲ ਲੱਗਿਆ ਇੰਨਾ ਜੁਰਮਾਨਾ