ਅਰਵਿੰਦ ਕੇਜਰੀਵਾਲ ਨੇ ਵੋਟਰਾਂ ਨੂੰ ਕੀਤੀ ਅਪੀਲ, 'ਤੁਹਾਡੀ ਵੋਟ ਤੁਹਾਡੀ ਆਵਾਜ਼'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਤੰਤਰ ਨੂੰ ਬਚਾਉਣਾ ਨੂੰ ਸਾਡਾ ਮੁੱਢਲਾ ਫ਼ਰਜ

Arvind Kejriwal appeals to voters, 'Your vote is your voice'

ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਸੀਐੱਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਵੀਡੀਓ ਜਾਰੀ ਕਰਕੇ ਸੰਦੇਸ਼ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਤੁਹਾਡੀ ਵੋਟ ਤੁਹਾਡੀ ਆਵਾਜ਼ ਹੈ, ਵੋਟ ਨੂੰ ਪੈਸਿਆ ਦੇ ਲਾਲਚ ਵਿੱਚ ਨਾ ਭੇਜੋ। ਕੇਜਰੀਵਾਲ ਨੇ ਕਿਹਾ ਹੈਕਿ ਤੁਹਾਡੀ ਵੋਟ ਨੂੰ ਪੈਸੇ ਜਾਂ ਤੋਹਫੇ ਨਾਲ ਖਰੀਦਣਾ ਚਾਹੁੰਦੇ ਹਨ ਪਰ ਤੁਸੀ ਆਪਣੀ ਵੋਟ ਨੂੰ ਆਪਣੀ ਇਮਾਨਦਾਰੀ ਨਾਲ ਪਾਉਣਾ।
ਕੇਜਰੀਵਾਲ ਨੇ ਲੋਕਤੰਤਰ ਨੂੰ ਬਚਾਉਣਾ ਨੂੰ ਸਾਡਾ ਮੁਢਲਾ ਫਰਜ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵੋਟ ਤੁਹਾਡਾ ਮੌਲਿਕ ਅਧਿਕਾਰ ਹੈ। ਇਸ ਲਈ ਭ੍ਰਿਸ਼ਟਾਚਾਰ ਲੋਕਾਂ ਤੋਂ ਦੂਰ ਰਹੋ। ਉਨ੍ਹਾਂ ਨੇ ਕਿਹਾ ਹੈ ਕਿ ਜੋ ਵੋਟ ਖਰੀਦ ਕਰਦਾ ਹੈ ਉਹ ਲੋਕਤੰਤਰ ਦਾ ਦੁਸ਼ਮਣ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਨੂੰ ਬਚਾਉਣਾ ਹੈ ਤਾਂ ਵੋਟ ਆਪਣੀ ਇਮਾਨਦਾਰੀ ਨਾਲ ਪਾਉਣਾ।
ਕੇਜਰੀਵਾਲ ਨੇ ਕਿਹਾ ਹੈ ਕਿ 1100 ਰੁਪਏ ਜਾਂ ਤੋਹਫੇ ਲੈ ਲਵੋ ਜੋ ਵੀ ਪਾਰਟੀ ਦਿੰਦੀ ਹੈ ਪਰ ਤੁਸੀ ਵੋਟ ਆਪਣੀ ਮਰਜੀ ਨਾਲ ਪਾਉਣੀ ਹੈ ਅਤੇ  ਲੋਕਤੰਤਰ ਨੂੰ ਬਚਾਉਣ ਲਈ ਵਿਕਾਸ ਨੂੰ ਦੇਖ ਕੇ ਵੋਟ ਪਾਓ।