Delhi News : ਕੇਜਰੀਵਾਲ ਦੀ ਪੰਜਾਬ ਪੁਲਿਸ ਸੁਰੱਖਿਆ ਹਟਾਉਣ 'ਤੇ CM ਮਾਨ ਅਤੇ ਆਤਿਸ਼ੀ ਦਾ ਬਿਆਨ, ਭਾਜਪਾ ’ਤੇ ਲਗਾਏ ਗੰਭੀਰ ਇਲਜ਼ਾਮ
Delhi News : ਪੰਜਾਬ ਪੁਲਿਸ ਕੋਲ ਪੁਖ਼ਤਾ ਸਬੂਤ ਸੀ, ਪਰ ਦਿੱਲੀ ਪੁਲਿਸ ਨੇ ਐਕਸ਼ਨ ਨਹੀਂ ਲਿਆ
Delhi News in Punjabi : ਕੇਜਰੀਵਾਲ ਨੂੰ ਦਿੱਤੀ ਪੰਜਾਬ ਪੁਲਿਸ ਸੁਰੱਖਿਆ ਹਟਾਉਣ 'ਤੇ CM ਮਾਨ ਅਤੇ ਆਤਿਸ਼ੀ ਇਕੱਠੇ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਬਿਆਨ ’ਚ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੇਜਰੀਵਾਲ ’ਤੇ ਹਮਲੇ ਹੋ ਰਹੇ ਹਨ ਪੰਜਾਬ ਪੁਲਿਸ ਕੋਲ ਪੁਖ਼ਤਾ ਸਬੂਤ ਸੀ, ਪਰ ਦਿੱਲੀ ਪੁਲਿਸ ਨੇ ਐਕਸ਼ਨ ਨਹੀਂ ਲਿਆ। ਉਨ੍ਹਾਂ ਕਿਹਾ ਕਿ ਇਨਪੁੱਟ ਦੇ ਆਧਾਰ 'ਤੇ ਹੀ ਪੰਜਾਬ ਪੁਲਿਸ ਦੀ ਉਨ੍ਹਾਂ ਨੂੰ Z+ ਸੁਰੱਖਿਆ ਦਿੱਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਤੇ ਦਿੱਲੀ ਪੁਲਿਸ ਵਲੋਂ ਕੇਜਰੀਵਾਲ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੀ ਨਿੱਜੀ ਸੁਰੱਖਿਆ ਰਾਜਨੀਤੀ ਦੇ ਹਵਾਲੇ ਹੋ ਗਈ ਹੈ। ‘ਆਪ’ ਨੇ ਦਿੱਲੀ ਪੁਲਿਸ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਸੀਐਮ ਮਾਨ ਨੇ ਕਿਹਾ ਕਿ ਹਮਲੇ ਪਿੱਛੇ ਦਿੱਲੀ ਪੁਲਿਸ ਮੁੱਖ ਸਾਜ਼ਿਸਕਰਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਕਹਿ ਰਹੇ ਨੇ ਕਿ ਦਿੱਲੀ 'ਚ ਪੰਜਾਬ ਨੰਬਰ ਗੱਡੀਆਂ ਕਿਉਂ ਆ ਗਈਆਂ, ਇਹਨਾਂ ਨੂੰ ਪੰਜਾਬੀ ਖ਼ਤਰਾ ਲੱਗਦੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬੀ ਕੁਰਬਾਨੀਆਂ ਨਾ ਦਿੰਦੇ ਤਾਂ ਅਸੀਂ ਅੱਜ ਗਣਤੰਤਤਰ ਦਿਵਸ ਕਿਵੇਂ ਮਨਾਉਂਦੇ।
ਕੇਜਰੀਵਾਲ ਨੂੰ ਪੰਜਾਬ ਪੁਲਿਸ ਸੁਰੱਖਿਆ ਹਟਾਉਣ 'ਤੇ ਦਿੱਲੀ ਦੀ CM ਆਤਿਸ਼ੀ ਨੇ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਮਿਤ ਸ਼ਾਹ ਦੇ ਹੁਕਮਾਂ 'ਤੇ ਇ ਸੁਰੱਖਿਆ ਹਟਾਈ ਗਈ ਹੈ। ਆਤਿਸ਼ੀ ਨੇ ਕਿਹਾ ਭਾਜਪਾ ਦੇ ਵਰਕਰ ਕੇਜਰੀਵਾਲ 'ਤੇ ਹਮਲੇ ਕਰਦੇ ਹਨ। ਉਨ੍ਹਾਂ ਕਿਹਾ ਕਿ ਹਮਲੇ ਪਿੱਛੇ ਦਿੱਲੀ ਪੁਲਿਸ ਮੁੱਖ ਸਾਜ਼ਿਸ਼ਕਰਤਾ ਹੈ। BJP ਤੇ ਦਿੱਲੀ ਪੁਲਿਸ ਵੱਲੋਂ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। AAP ਨੇ ਚੋਣ ਕਮਿਸ਼ਨ ਨੂੰ ਚਿੱਠੀ ਵੀ ਲਿਖੀ ਸੀ।
(For more news apart from CM Mann and Atishi's statement on removal of Kejriwal Punjab police security, serious allegations against BJP News in Punjabi, stay tuned to Rozana Spokesman)