ਮੋਦੀ ਦੇ ਹੁੰਦਿਆਂ ਭਾਜਪਾ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ : ਚਿਦੰਬਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੈਫ਼ਟੀਨੈਂਟ ਜਨਰਲ ਸੇਵਾਮੁਕਤ ਡੀ ਐਸ ਹੁੱਡਾ ਨੂੰ ਕਾਂਗਰਸ ਵਲੋਂ ਰਾਸ਼ਟਰੀ ਸੁਰੱਖਿਆ ਬਾਰੇ ਦ੍ਰਿਸ਼ਟੀਪੱਤਰ ਤਿਆਰ ਕਰਨ ਦੀ ਜ਼ਿੰਮੇਵਾਰੀ ਦਿਤੇ ਜਾਣ.........

P. Chidambaram

ਨਵੀਂ ਦਿੱਲੀ : ਲੈਫ਼ਟੀਨੈਂਟ ਜਨਰਲ ਸੇਵਾਮੁਕਤ ਡੀ ਐਸ ਹੁੱਡਾ ਨੂੰ ਕਾਂਗਰਸ ਵਲੋਂ ਰਾਸ਼ਟਰੀ ਸੁਰੱਖਿਆ ਬਾਰੇ ਦ੍ਰਿਸ਼ਟੀਪੱਤਰ ਤਿਆਰ ਕਰਨ ਦੀ ਜ਼ਿੰਮੇਵਾਰੀ ਦਿਤੇ ਜਾਣ ਸਬੰਧੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਹਮਲੇ 'ਤੇ ਪਲਟਵਾਰ ਕਰਦਿਆਂ ਕਾਂਗਰਸ ਆਗੂ ਪੀ ਚਿਦੰਬਰਮ ਨੇ ਵਿਅੰਗਮਈ ਅੰਦਾਜ਼ ਵਿਚ ਕਿਹਾ ਕਿ ਭਾਜਪਾ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਕੋਲ ਨਰਿੰਦਰ ਮੋਦੀ ਹੈ।

ਸਾਬਕਾ ਵਿੱਤ ਮੰਤਰੀ ਨੇ ਕਿਹਾ, 'ਜੇਤਲੀ ਜੀ ਨੇ ਹੁੱਡਾ ਨੂੰ ਰਾਸ਼ਟਰੀ ਸੁਰੱÎਖਿਆ ਬਾਰੇ ਸਲਾਹ ਦੇਣ ਦੀ ਬੇਨਤੀ ਸਬੰਧੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਪਰ ਉਨ੍ਹਾਂ ਨੂੰ ਇਹ ਵੀ ਕਹਿਣਾ ਚਾਹੀਦਾ ਸੀ ਕਿ ਭਾਜਪਾ ਨੂੰ ਕਿਸੇ ਸਲਾਹ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਕੋਲ ਮੋਦੀ ਜੀ ਹਨ।' ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਰਬੀਆਈ ਦੀ ਅਗਵਾਈ ਕਰਨ ਲਈ ਰਘੂਰਾਮ ਰਾਜਨ ਜਿਹੇ ਵਿਅਕਤੀ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਕੋਲ ਮੋਦੀ ਜੀ ਹਨ। ਭਾਜਪਾ ਨੂੰ ਰਾਸ਼ਟਰੀ ਅੰਕੜਾ ਕਮਿਸ਼ਨ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਕੋਲ ਮੋਦੀ ਜੀ ਹਨ। ਅਸਲ ਵਿਚ ਭਾਜਪਾ ਨੂੰ ਕੈਬਨਿਟ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਕੋਲ ਮੋਦੀ ਜੀ ਹਨ।       (ਏਜੰਸੀ)