ਵੰਦੇ ਭਾਰਤ ਐਕਸਪ੍ਰੈਸ ’ਤੇ ਪਥਰਾਅ, ਕਈ ਖਿੜਕੀਆਂ ਸਮੇਤ ਭਾਰੀ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਰਾਣਸੀ ਤੋਂ ਨਵੀਂ ਦਿੱਲੀ ਨੂੰ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਇਕ ਹੋਰ ਟ੍ਰੇਨ ਉਤੇ ਹੋ ਰਹੇ ਪਥਰਾਅ ਦੀ ਲਪੇਟ ਵਿਚ ਆ ਗਈ ਜਿਸ ਦੇ ਨਾਲ ਉਸ ਟ੍ਰੇਨ ....

Vande Bharat Express

ਨਵੀਂ ਦਿੱਲੀ : ਵਾਰਾਣਸੀ ਤੋਂ ਨਵੀਂ ਦਿੱਲੀ ਨੂੰ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਇਕ ਹੋਰ ਟ੍ਰੇਨ ਉਤੇ ਹੋ ਰਹੇ ਪਥਰਾਅ ਦੀ ਲਪੇਟ ਵਿਚ ਆ ਗਈ ਜਿਸ ਦੇ ਨਾਲ ਉਸ ਟ੍ਰੇਨ ਦੇ ਡਰਾਇਵਰ ਦੀ ਮੇਨ ਖਿੜਕੀ ਸਮੇਤ ਕਈ ਹੋਰ ਖਿੜਕੀਆਂ ਨੂੰ ਵੀ ਨੁਕਸਾਨ ਹੋਇਆ। ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਅਛਾਲਾ ਵਿਚ ਨਾਲ ਵਾਲੀ ਲਾਈਨ ਤੋਂ ਲੰਘ ਰਹੀ ਡਿਬਰੂਗੜ ਰਾਜਧਾਨੀ ਤੋਂ ਇਕ ਮਵੇਸ਼ੀ ਕੁਚਲਿਆ ਗਿਆ ਅਤੇ ਇਸ ਤੋਂ ਨਾਰਾਜ਼ ਲੋਕਾਂ ਨੇ ਉਸ ਉਤੇ ਪਥਰਾਅ ਕੀਤਾ ਜਿਸ ਦੇ ਨਾਲ ਵੰਦੇ ਭਾਰਤ ਐਕਸਪ੍ਰੈਸ ਵੀ ਇਸ ਦੀ ਲਪੇਟ ਵਿਚ ਆ ਗਈ।

ਸੀਪੀਆਰਓ ਨੇ ਕਿਹਾ, “ਪੱਥਰ ਦੇ ਟੁਕੜੇ ਡਰਾਇਵਰ ਦੀ ਵਿੰਡੋ ਸਕਰੀਨ ਅਤੇ ਕੋਚ ਗਿਣਤੀ ਸੀ4, ਸੀ6, ਸੀ7, ਸੀ8 ਅਤੇ ਸੀ13 ਦੇ ਬਾਹਰੀ ਸ਼ੀਸ਼ੇ ਅਤੇ ਸੀ12 ਦੇ ਦੋ ਸ਼ੀਸ਼ੇ ਦੇ ਪੈਨਲਾਂ ਉਤੇ ਲੱਗੇ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਬਿਆਨ ਦੇ ਮੁਤਾਬਕ, ਟ੍ਰੇਨ ਵਿਚ ਮੌਜੂਦ ਤਕਨੀਕੀ ਕਰਮਚਾਰੀਆਂ ਨੇ ਨੁਕਸਾਨ ਦਾ ਅਨੁਮਾਨ ਲਗਾਇਆ ਅਤੇ ਪਤਾ ਕੀਤਾ ਕਿ ਟ੍ਰੇਨ ਅਪਣੀ ਅੱਗੇ ਦੀ ਯਾਤਰਾ ਲਈ ਬਿਲਕੁਲ ਠੀਕ ਹੈ। ਉਸ ਨੇ ਕਿਹਾ, “ਅਜਿਹੇ ਵਿਚ ਟ੍ਰੇਨ ਨੇ ਅਪਣੀ ਮੰਜ਼ਿਲ ਤੇ ਪਹੁੰਚਣ ਲਈ ਇਕੋ ਜਿਹੀ ਰਫ਼ਤਾਰ ਨਾਲ ਯਾਤਰਾ ਜਾਰੀ ਰੱਖੀ। ਟ੍ਰੇਨ ਅਪਣੀ ਮੰਜ਼ਿਲ ਨਵੀਂ ਦਿੱਲੀ ਰੇਲਵੇ ਸਟੇਸ਼ਨ ਉਤੇ ਰਾਤ 11 ਵੱਜ ਕੇ ਪੰਜ ਮਿੰਟ ਉਤੇ ਪਹੁੰਚੀ।”