ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦੈ, ਉਸ ਦੇ ਵਿਚਾਰਾਂ ਨੂੰ ਨਹੀਂ : ਮਹਿਬੂਬਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਛਾਪੇਮਾਰੀ ਦੇ ਜਾਇਜ਼ ਹੋਣ ਬਾਰੇ ਸਵਾਲ ਚੁਕਦਿਆਂ ਕਿਹਾ ਕਿ 'ਮਨਮਰਜ਼ੀ' ਵਾਲੇ ਇਸ ਕਦਮ ਨਾਲ ਸੂਬੇ 'ਚ.......

Mehbooba Mufti

ਸ੍ਰੀਨਗਰ : ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਛਾਪੇਮਾਰੀ ਦੇ ਜਾਇਜ਼ ਹੋਣ ਬਾਰੇ ਸਵਾਲ ਚੁਕਦਿਆਂ ਕਿਹਾ ਕਿ 'ਮਨਮਰਜ਼ੀ' ਵਾਲੇ ਇਸ ਕਦਮ ਨਾਲ ਸੂਬੇ 'ਚ 'ਮਾਮਲਾ ਗੁੰਝਲਦਾਰ' ਹੀ ਹੋਵੇਗਾ।  ਮਹਿਬੂਬਾ ਨੇ ਟਵੀਟ ਕਰ ਕੇ ਕਿਹਾ, ''ਪਿਛਲੇ 24 ਘੰਟਿਆਂ 'ਚ ਹੁਰੀਅਤ ਆਗੂਆਂ ਅਤੇ ਜਮਾਤ ਸੰਗਠਨ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਤਰ੍ਹਾਂ ਦੀਆਂ ਮਨਮਰਜ਼ੀ ਵਾਲੀਆਂ ਕਾਰਵਾਈਆਂ ਨੂੰ ਸਮਝ ਨਹੀਂ ਪਾ ਰਹੀ। ਇਸ ਨਾਲ ਜੰਮੂ-ਕਸ਼ਮੀਰ 'ਚ ਸਿਰਫ਼ ਹਾਲਾਤ ਗੁੰਝਦਲਾਰ ਹੀ ਹੋਣਗੇ।'' ਉਨ੍ਹਾਂ ਕਿਹਾ, ''ਕਿਸ ਕਾਨੂੰਨੀ ਆਧਾਰ 'ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਿਆਂ ਅਨੁਸਾਰ ਠਹਿਰਾਈ ਜਾ ਸਕਦੀ ਹੈ? ਤੁਸੀਂ ਇਕ ਵਿਅਕਤੀ ਨੂੰ ਹਿਰਾਸਤ 'ਚ ਰੱਖ ਸਕਦੇ ਹੋ, ਉਸ ਦੇ ਵਿਚਾਰਾਂ ਨੂੰ ਨਹੀਂ।''  (ਪੀਟੀਆਈ)