ਗਰਭਪਾਤ ਦਵਾਈਆਂ ਦੀ ਵਰਤੋਂ ਜ਼ਿਆਦਾ ਮਾਤਰਾ 'ਚ ਕਰਨ ਨਾਲ ਹੁੰਦੀ ਹੈ ਬਾਂਝਪਨ ਦੀ ਸਮੱਸਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਈ ਐਂਡ ਵਾਈ ਦੀ ਇਕ ਰਿਪੋਰਟ ਮੁਤਾਬਿਕ ਮੰਨਿਆ ਜਾ ਰਿਹਾ ਹੈ ਕਿ 2010 ਤੋਂ 2020 ਤੱਕ 20-44 ਸਾਲ ਦੀਆਂ ਔਰਤਾਂ ਵਿਚ ਗਰਭਵਤੀ ਹੋਣ ਦੀ ਸਮੱਸਿਆ ਵਿਚ 14 ਪ੍ਰਤੀਸ਼ਤ ਤੱਕ .....

File Photo

ਜੰਮੂ- ਕਿਸੇ ਵੀ ਮਹਿਲਾ ਦੇ ਲਈ ਮਾਂ ਬਣਨਾ ਉਸਦੇ ਜੀਵਨ ਦਾ ਇਕ ਬਹੁਤ ਅਨਮੋਲ ਸਮਾਂ ਹੁੰਦਾ ਹੈ ਪਰ ਕਿਸੇ ਸਮੱਸਿਆ ਕਾਰਨ ਉਸਦਾ ਮਾਂ ਨਾ ਬਣ ਪਾਉਣਾ ਉਸਦੇ ਦਿਲ ਨੂੰ ਬਹੁਤ ਗਹਿਰੀ ਚੋਟ ਪਹੁੰਚਾ ਦਿੰਦਾ ਹੈ। ਈ ਐਂਡ ਵਾਈ ਦੀ ਇਕ ਰਿਪੋਰਟ ਮੁਤਾਬਿਕ ਮੰਨਿਆ ਜਾ ਰਿਹਾ ਹੈ ਕਿ 2010 ਤੋਂ 2020 ਤੱਕ 20-44 ਸਾਲ ਦੀਆਂ ਔਰਤਾਂ ਵਿਚ ਗਰਭਵਤੀ ਹੋਣ ਦੀ ਸਮੱਸਿਆ ਵਿਚ 14 ਪ੍ਰਤੀਸ਼ਤ ਤੱਕ ਦਾ ਵਾਧਾ ਹੋ ਸਕਦਾ ਹੈ

ਉੱਥੇ ਹੀ 30-44 ਸਾਲ ਦੀਆਂ ਔਰਤਾਂ ਵਿਚ ਇਹ ਵਾਧਾ 20 ਪ੍ਰਤੀਸ਼ਤ ਤੱਕ ਜਾ ਸਕਦੀ ਹੈ। ਸੰਤਾਨ ਨਾ ਹੋਣ ਦੀ ਸਮੱਸਿਆ ਜਿਸ ਤੇਜੀ ਨਾਲ ਉੱਭਰ ਰਹੀ ਹੈ ਉਸ ਦੇ ਇਲਾਜ ਲਈ ਉਪਾਅ ਵੀ ਹਨ ਪਰ ਇਹ ਇਕ ਵੱਡੀ ਮੁਸ਼ਕਿਲ ਹੈ। ਭਾਰਤ ਵਰਗੇ ਵਿਸ਼ਾਲ ਦੇਸ਼ ਵਿਚ ਸਿਰਫ ਇਕ ਪ੍ਰਤੀਸ਼ਤ ਜੋੜਾ ਹੀ ਇਸ ਉਪਾਅ ਦਾ ਲਾਭ ਲੈ ਪਾਉਂਦਾ ਹੈ। ਇਸ ਦੀ ਇਕ ਮੁੱਖ ਵਜਾ ਇਹ ਵੀ ਹੈ ਕਿ ਕਈ ਜੋੜਿਆ ਨੂੰ ਆਪਣੀ ਇਸ ਬਿਮਾਰੀ ਬਾਰੇ ਪਤਾ ਹੀ ਨਹੀਂ ਚੱਲਦਾ ਅਤੇ ਜਦੋਂ ਤੱਕ ਉਹਨਾਂ ਨੂ ਪਤਾ ਚੱਲਦ ਹੈ ਉਦੋਂ ਤੱਕ ਇਹ ਬਿਮਾਰੀ ਹੋਰ ਵੀ ਵਧ ਜਾਂਦੀ ਹੈ।

ਸੰਤਾਨ ਨਾ ਹੋ ਦੇ ਇਲਾਜ ਖੇਤਰ ਵਿਚ ਦੇਸ਼ ਦੀ ਸਭ ਤੋਂ ਵੱਡੀ ਫਰਟਿਲਟੀ ਟੈਨ ਇੰਦਰਾ ਆਈਵੀਐੱਫ ਨੇ ਜੰਮੂ ਦੇ ਸਿਟੀ ਪਲਾਜ਼ਾ, ਹੋਟਲ ਫਾਰਚੂਨ ਰਿਵਿਏਰਾ ਦੇ ਕੋਲ, ਮਹਾਰਾਜਾ ਗੁਲਾਬ ਸਿੰਘ ਰੋਡ ਤੇ ਆਪਣੇਨਵੇਂ ਸੈਂਟਰ ਦਾ ਅਰੰਭ ਕੀਤਾ ਹੈ। ਇੱਥੇ ਪੀੜ੍ਹੀ ਦਰ ਪੀੜ੍ਹੀ ਚੱਲ ਰਹੀਆਂ ਦਰਾਂਤੇ ਸੰਤਾਨ ਨਾ ਹੋਣ ਵਾਲੇ ਜੋੜਿਆਂ ਦਾ ਇਲਾਜ ਕੀਤਾ ਜਾਵੇਗਾ। ਇਹ ਗਰੁੱਪ 87ਵਾਂ ਸੈਂਟਰ ਹੈ।

ਇਸ ਸੈਂਟਰ ਦੇ ਮੁਖੀ ਸ਼੍ਰੀ ਚੰਦਰ ਮੋਹਨ ਗੁਪਤਾ, ਨਗਰ ਨਿਗਮ ਜੰਮੂ ਸਨ। ਉਹਨਾਂ ਨੇ ਇੰਦਰਾ ਆਈਵੀਐੱਠ ਸਟਾਫ ਨੂੰ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਇਸ ਗਰੁੱਪ ਨਾਲ ਜੰਮੂ ਵਾਸੀਆਂ ਨੂੰ ਹੋਰ ਸਹੁਲਤਾਂ ਵੀ ਮਿਲ ਸਕਣਗੀਆਂ। ਉਹਨਾਂ ਨੇ ਕਿਹਾ ਕਿ ਇੱਥੇ ਹਰ ਸਾਲ ਲੱਖਾਂ ਯਾਤਰੀ ਆਉਂਦੇ ਹਨ ਅਤੇ ਜੰਮੂ ਵਿਚ ਰਹਿਣ ਵਾਲੇ ਸੰਤਾਨ ਨਾ ਹੋਣ ਵਾਲੇ ਜੋੜਿਆਂ ਨੂੰ ਹੁਣ ਸ਼ਹਿਰਾਂ ਵੱਲ ਨਹੀਂ ਜਾਣਾ ਪਵੇਗਾ।

ਉਹਨਾਂ ਨੂੰ ਹੁਣ ਇੱਥੇ ਹੀ ਸਾਰੀ ਸੁਵਿਧਾ ਮਿਲੇਗੀ। ਜੰਮੂ ਦੀ ਇਕ ਵਿਸ਼ੇਸ਼ ਡੀਕਟਰ ਨੇ ਕਿਹਾ ਕਿ ਸਾਡੇ ਲਾਈਫਸਟਾਈਲ ਨੇ ਹੀ ਬਾਂਝਪਣ ਵਰਗੀ ਬਿਮਾਰੀ ਨੂੰ ਸੱਦਾ ਦਿੱਤਾ ਹੈ। ਖਾਸ ਕਰ ਕੇ ਨਸ਼ਾ ਕਰਨ, ਖਰਾਬ ਖਾਣਾ ਪੀਣਾ, ਤਣਾਅ ਆਦਿ ਨੇ ਹੀ ਇਸ ਨੂੰ ਸੱਦਾ ਦਿੱਤਾ ਹੈ। ਗਰਭਵਤੀ ਹੋਣ ਲਈ ਪੁਰਸ਼ਾ ਵਿਚ ਸ਼ੁਕਰਾਣੂਆਂ ਦੀ ਸੰਖਿਆ, ਗਤੀਸ਼ੀਲਤਾ ਹੋਣਾ ਜਰੂਰੀ ਹੈ।

ਜੇ ਇਹਨਾਂ ਸਭ ਚੀਜਾਂ ਵਿਚ ਕਮੀ ਹੈ ਤਾਂ ਹੀ ਗਰਭ ਠਾਰਨ ਕਰਨ ਵਿਚ ਸਮੱਸਿਆ ਆਉਂਦੀ ਹੈ। ਅਜਿਹੇ ਵਿਚ ਆਈਵੀਐੱਫ ਤਕਨੀਕ ਨਾਲ ਗਰਭ ਧਾਰਨ ਕਰਵਾਇਆ ਜਾ ਸਕਦਾ ਹੈ। ਜੰਮੂ ਸੈਂਟਰ ਦੀ ਆਈਵੀਐੱਫ ਸਪੈਸ਼ਲਿਸਟ ਡਾ ਪੀਨਮ ਨੇ ਕਿਹਾ ਕਿ ਬਾਝਪਨ ਦੇ ਲਈ ਪੁਰਸ਼ਾ ਅਤੇ ਔਰਤਾਂ ਦੋਨੋਂ ਹੀ ਭਾਗੀਦਾਰ ਹੋ ਸਕਦੇ ਹਨ। ਇਸ ਦੇ ਇਲਾਜ ਲਈ ਵੀ ਦੋਨਾਂ ਨੂੰ ਹੀ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ਹੁਣ ਤੱਕ ਆਈਵੀਐੱਫ ਤਕਨੀਕ ਦਾ ਲਾਭ 80 ਲੱਖ ਲੋਕ ਲੈ ਚੁੱਕੇ ਹਨ।