ਮੋਟੇਰਾ ਸਟੇਡੀਅਮ ਦਾ ਨਾਮ ਨਰਿੰਦਰ ਮੋਦੀ ਸਟੇਡੀਅਮ ਹੋਇਆ , ਰਾਸ਼ਟਰਪਤੀ ਕੋਵਿੰਦ ਨੇ ਕੀਤਾ ਉਦਘਾਟਨ
ਅਹਿਮਦਾਬਾਦ ਦਾ ਇਹ ਸਟੇਡੀਅਮ 63 ਏਕੜ ਵਿੱਚ ਫੈਲਿਆ ਹੋਇਆ ਹੈ, ਜਿਸਦੀ ਬੈਠਣ ਦੀ ਸਮਰੱਥਾ 1.10 ਲੱਖ ਹੈ ।
President Kovind
ਅਹਿਮਦਾਬਾਦ: ਅਹਿਮਦਾਬਾਦ ਵਿਖੇ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਰਾਸ਼ਟਰਪਤੀ ਕੋਵਿੰਦ ਨੇ ਕੀਤਾ। ਇਸ ਸਟੇਡੀਅਮ ਦਾ ਨਾਮ ਮੋਟੇਰਾ ਤੋਂ ਬਦਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੋ ਰੱਖ ਦਿੱਤਾ ਗਿਆ ਹੈ । ਰਾਸ਼ਟਰਪਤੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਕਿਰਨ ਰਿਜੀਜੂ ਦੀ ਹਾਜ਼ਰੀ ਵਿਚ ਸਟੇਡੀਅਮ ਦਾ ਉਦਘਾਟਨ ਕਰਦਿਆਂ ਹੋਰ ਪਤਵੰਤੇ ਸੱਜਣਾਂ ਨੂੰ ਸ਼ਾਮਲ ਸਨ । ਇਸ ਸਟੇਡੀਅਮ ਦਾ ਨਾਮ ਜਿਸ ਨੂੰ ਪਹਿਲਾਂ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੇ ਨਾਮ ਨਾਲ ਰੱਖਿਆ ਗਿਆ ਸੀ,ਹੁਣ ਇਸਦਾ ਨਾਮ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਰੱਖਿਆ ਗਿਆ ਹੈ ਅਤੇ ਇਸ ਤੋਂ ਬਾਅਦ ਨਰਿੰਦਰ ਮੋਦੀ ਸਟੇਡੀਅਮ ਵਜੋਂ ਜਾਣਿਆ ਜਾਵੇਗਾ।