ਮੱਧ ਪ੍ਰਦੇਸ਼ 'ਚ ਮਹਿਸੂਸ ਕੀਤਾ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਮਾਪੀ ਗਈ 3.5 ਤੀਬਰਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ

Earthquake in Madhya Pradesh

 

 ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਤੋਂ 125 ਕਿਲੋਮੀਟਰ ਦੱਖਣ-ਪੱਛਮ ਵਿਚ ਅੱਜ ਸਵੇਰੇ 4.53 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.5 ਮਾਪੀ ਗਈ।

 

ਭੂਚਾਲ ਦਾ ਕੇਂਦਰ ਇੰਦੌਰ ਨੇੜੇ ਨਿਮਾਰ ਖੇਤਰ ਦੱਸਿਆ ਜਾ ਰਿਹਾ ਹੈ। ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਨ ਤੋਂ ਬਾਅਦ ਨਿਮਾਰ ਦੇ ਆਸਪਾਸ ਦੇ ਇਲਾਕੇ ਦੇ ਲੋਕ ਘਰਾਂ ਤੋਂ ਬਾਹਰ ਆ ਗਏ।

ਹਾਲਾਂਕਿ ਭੂਚਾਲ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ 18 ਫਰਵਰੀ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ 'ਤੇ ਇਨ੍ਹਾਂ ਦੀ ਤੀਬਰਤਾ 3.8 ਮਾਪੀ ਗਈ ਸੀ।