ਨੌਜਵਾਨ ਨੇ ਫਾਹਾ ਲੈ ਕੇ ਦਿੱਤੀ ਕੀਤੀ ਖੁਦਕੁਸ਼ੀ, ਕਈ ਦਿਨਾਂ ਤੋਂ ਸੀ ਲਾਪਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਰਿਵਾਰ ਨੂੰ ਨਹੀਂ ਦੱਸਿਆ ਕਾਰਨ, ਮਾਂ ਦੀ ਚੁੰਨੀ ਨਾਲ ਪੱਖੇ 'ਤੇ ਲਗਾਇਆ ਫਾਹਾ 

HARYANA NEWS

ਪਾਨੀਪਤ:  ਸ਼ਹਿਰ ਦੀ ਹਰੀ ਸਿੰਘ ਕਾਲੋਨੀ 'ਚ 18 ਸਾਲਾ ਨੌਜਵਾਨ ਨੇ ਸ਼ੱਕੀ ਹਾਲਾਤਾਂ 'ਚ ਘਰ 'ਚ ਫਾਹਾ ਲੈ ਲਿਆ। ਛੋਟੇ ਭਰਾ ਨੂੰ ਫਾਹੇ 'ਤੇ ਲਟਕਦਾ ਦੇਖ ਕੇ ਵੱਡੇ ਭਰਾ ਨੇ ਤੁਰੰਤ ਉਸ ਨੂੰ ਹੇਠਾਂ ਉਤਾਰਿਆ ਅਤੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਸਿਵਲ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਗਈ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ : 'Invest Punjab Summit' : ਪੰਜਾਬ ਹੁਣ ਸਿਰਫ਼ ਖੇਤੀਬਾੜੀ ਹੀ ਨਹੀਂ ਸਗੋਂ ਕਈ ਤਰ੍ਹਾਂ ਦੇ ਉਦਯੋਗਾਂ ਦਾ ਵੀ ਘਰ ਹੈ : ਮੁੱਖ ਮੰਤਰੀ ਭਗਵੰਤ ਮਾਨ

ਸ਼ੁਭਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹਰੀ ਸਿੰਘ ਕਲੋਨੀ ਦਾ ਰਹਿਣ ਵਾਲਾ ਹੈ। ਉਹ 3 ਭਰਾ ਅਤੇ ਇਕ ਭੈਣ ਹੈ। ਉਹ ਆਪ ਸਭ ਤੋਂ ਵੱਡਾ ਹੈ। ਉਸ ਤੋਂ ਬਾਅਦ ਭਰਾ ਸੌਰਭ ਅਤੇ ਸਭ ਤੋਂ ਛੋਟੀ ਭੈਣ ਹੈ। ਵਿਚਕਾਰਲਾ ਭਰਾ ਗੌਰਵ (18) ਸੀ ਜੋ ਇਕ ਕੰਪਨੀ ਵਿਚ ਕੰਮ ਕਰਦਾ ਸੀ। ਉਹ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ। ਜਿਸ ਦਾ ਕਾਰਨ ਵੀ ਪੁੱਛਿਆ ਗਿਆ ਪਰ ਉਸ ਨੇ ਨਹੀਂ ਦੱਸਿਆ। ਅਕਸਰ ਉਹ ਕਹਿੰਦਾ ਸੀ ਕਿ ਉਹ ਬਾਹਰ ਜਾਣਾ ਚਾਹੁੰਦਾ ਹੈ। ਹੋਲੀ ਤੋਂ ਬਾਅਦ ਪਰਿਵਾਰ ਉਸ ਨੂੰ ਬਾਹਰ ਭੇਜਣ ਲਈ ਰਾਜ਼ੀ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਵਿੱਚ ਆਈ.ਟੀ. ਅਤੇ ਸਟਾਰਟਅੱਪ ਸੈਕਟਰ ਲਈ ਢੁਕਵਾਂ ਮਾਹੌਲ ਮੌਜੂਦ : ਮੀਤ ਹੇਅਰ

ਅੱਗੇ ਜਾਣਕਾਰੀ ਦਿੰਦਿਆਂ ਉਸ ਨੇ ਦੱਸਿਆ ਕਿ ਗੌਰਵ ਕਈ ਦਿਨਾਂ ਤੋਂ ਕੰਮ 'ਤੇ ਵੀ ਨਹੀਂ ਜਾ ਰਿਹਾ ਸੀ। ਹਾਲਾਂਕਿ ਵੀਰਵਾਰ ਸਵੇਰੇ ਉਹ ਭਰਾ ਸੌਰਭ ਨਾਲ ਕੰਮ 'ਤੇ ਗਿਆ ਸੀ ਪਰ ਸਵੇਰੇ ਸਾਢੇ ਨੌਂ ਵਜੇ ਹੀ ਵਾਪਸ ਆ ਗਿਆ। ਸ਼ੁਭਮ ਨੇ ਦੱਸਿਆ ਕਿ ਦੁਪਹਿਰ ਕਰੀਬ 1:15 ਵਜੇ ਉਹ ਖਾਣਾ ਖਾਣ ਆਇਆ। ਉਸ ਨੇ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਜਿਸ ਤੋਂ ਬਾਅਦ ਉਸ ਨੇ ਗੇਟ ਦੇ ਹੇਠਾਂ ਤੋਂ ਅੰਦਰ ਝਾਤੀ ਮਾਰੀ ਤਾਂ ਦੇਖਿਆ ਕਿ ਭਰਾ ਗੌਰਵ ਫਾਹੇ ਨਾਲ ਲਟਕਿਆ ਹੋਇਆ ਸੀ। ਉਸ ਨੇ ਗੁਆਂਢੀਆਂ ਦੀ ਛੱਤ ਰਾਹੀਂ ਆਪਣੇ ਘਰ ਵਿੱਚ ਦਾਖਲ ਹੋ ਕੇ ਆਪਣੇ ਭਰਾ ਨੂੰ ਫਾਹੇ ਤੋਂ ਹੇਠਾਂ ਉਤਾਰਿਆ। ਉਸ ਨੇ ਆਪਣੀ ਮਾਂ ਦੀ ਚੁੰਨੀ ਨਾਲ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।