AI model in India: ਭਾਰਤ ਨੂੰ ਸੀਮਤ ਘਰੇਲੂ ਏਆਈ ਮਾਡਲ ਦੀ ਚੁਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ : ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

AI model in India: ਭਾਰਤ ਦਾ ਏਆਈ ਮਾਡਲ ਵਿਦੇਸ਼ੀ ਤਕਨਾਲੋਜੀ ’ਤੇ ਬਹੁਤ ਜ਼ਿਆਦਾ ਨਿਰਭਰ

India faces challenges of limited domestic AI model, relies on foreign technology: Report

 

AI model in India: ਮੋਤੀਲਾਲ ਓਸਵਾਲ ਦੀ ਇਕ ਰਿਪੋਰਟ ਦੇ ਅਨੁਸਾਰ, ਭਾਰਤ ਨੂੰ ਵੱਡੇ ਪੱਧਰ ’ਤੇ ਨਕਲੀ ਬੁੱਧੀ (ਏਆਈ) ਮਾਡਲ ਵਿਕਸਿਤ ਕਰਨ ਵਿਚ ਮਹੱਤਵਪੂਰਨ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਵਿਦੇਸ਼ੀ ਤਕਨਾਲੋਜੀ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਰਿਪੋਰਟ ’ਚ ਉਚ ਪਧਰੀ ਏਆਈ ਹਾਰਡਵੇਅਰ ਦੀ ਕਮੀ, ਉਚ ਉੱਨਤ ਜੀਪੀਯੂ ਅਤੇ ਕਲਾਊਡ ਕੰਪਿਊਟਿੰਗ ਤਕ ਸੀਮਤ ਪਹੁੰਚ ਅਤੇ ਖੋਜ ਅਤੇ ਵਿਕਾਸ ਲਈ ਨਾਕਾਫ਼ੀ ਫ਼ੰਡ ਵਰਗੀਆਂ ਮੁੱਖ ਰੁਕਾਵਟਾਂ ਨੂੰ ਉਜਾਗਰ ਕੀਤਾ ਗਿਆ ਹੈ। ਇਹ ਕਾਰਕ ਭਾਰਤ ਦੀ ਅਤਿ-ਆਧੁਨਿਕ ਏਆਈ ਪ੍ਰਣਾਲੀਆਂ ਬਣਾਉਣ ਦੀ ਸਮਰੱਥਾ ਵਿਚ ਰੁਕਾਵਟ ਪਾਉਂਦੇ ਹਨ ਜੋ ਵਿਸ਼ਵ ਪੱਧਰ ’ਤੇ ਮੁਕਾਬਲਾ ਕਰ ਸਕਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ‘‘ਭਾਰਤ ਨੂੰ ਘਰੇਲੂ ਵੱਡੇ ਪੈਮਾਨੇ ਦੇ ਏਆਈ ਮਾਡਲਾਂ ਦੀ ਘਾਟ, ਵਿਦੇਸ਼ੀ ਤਕਨਾਲੋਜੀ ’ਤੇ ਨਿਰਭਰਤਾ, ਅਤੇ ਸੀਮਤ ਏਆਈ ਹਾਰਡਵੇਅਰ ਬੁਨਿਆਦੀ ਢਾਂਚੇ ਵਰਗੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ 

ਭਾਰਤ ਵਿਚ ਏਆਈ ਦੇ ਵਿਕਾਸ ’ਚ ਵੱਡੀ ਰੁਕਾਵਟਾਂ ’ਚੋਂ ਇਕ ਵੱਡੇ ਪੱਧਰ ’ਤੇ ਮਾਡਲ ਬਣਾਉਣ ਨਾਲ ਜੁੜੀਆਂ ਉੱਚੀਆਂ ਲਾਗਤਾਂ ਹਨ। ਰਿਪੋਰਟ ’ਚ ਦਸਿਆ ਗਿਆ ਹੈ ਕਿ ਜਦੋਂ ਏਆਈ ਖੋਜ ਅਤੇ ਨਵੀਨਤਾ ਦੀ ਗੱਲ ਆਉਂਦੀ ਹੈ ਤਾਂ ਭਾਰਤ ਵਿਚ ਜੋਖ਼ਮ ਲੈਣ ਦੀ ਸਮਰੱਥਾ ਘੱਟ ਹੁੰਦੀ ਹੈ। ਸੀਮਤ ਵਿਤੀ ਸਹਾਇਤਾ ਅਤੇ ਬੁਨਿਆਦੀ ਢਾਂਚੇ ਦੀ ਘਾਟ ਇਸ ਖੇਤਰ ਵਿਚ ਵਿਕਾਸ ਨੂੰ ਹੋਰ ਸੁਸਤ ਕਰ ਦਿੰਦੀ ਹੈ। ਹਾਲਾਂਕਿ, ਡੀਪਸੀਕ ਦਾ ਉਭਾਰ ਭਾਰਤ ਲਈ ਇਕ ਸੰਭਾਵੀ ਹੱਲ ਪੇਸ਼ ਕਰਦਾ ਹੈ। ਡੀਪਸੀਕ ਨੇ ਦਿਖਾਇਆ ਹੈ ਕਿ ਉੱਚ-ਗੁਣਵੱਤਾ ਵਾਲੇ ਏਆਈ ਮਾਡਲਾਂ ਨੂੰ ਬਹੁਤ ਘੱਟ ਲਾਗਤ ’ਤੇ ਵਿਕਸਤ ਕੀਤਾ ਜਾ ਸਕਦਾ ਹੈ, ਜਿਸ ਨਾਲ ਇਹ ਭਾਰਤ ਲਈ ਇਕ ਵਿਹਾਰਕ ਮਾਡਲ ਬਣ ਜਾਂਦਾ ਹੈ।

ਇਸਦੀ ਖੁਲ੍ਹਾ-ਸਰੋਤ ਪ੍ਰਕਿਰਤੀ ਡਿਵੈਲਪਰਾਂ ਅਤੇ ਖੋਜਕਰਤਾਵਾਂ ਨੂੰ ਤਕਨਾਲੋਜੀ ਦਾ ਸੁਤੰਤਰ ਤੌਰ ’ਤੇ ਨਿਰੀਖਣ, ਸੰਸ਼ੋਧਨ ਅਤੇ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ, ਜਿਸ ਲਾਲ ਵਿੱਤੀ ਰੁਕਾਵਟਾਂ ਘੱਟ ਹੁੰਦੀਆਂ ਹਨ ਅਤੇ ਕਮਿਊਨਿਟੀ-ਅਧਾਰਿਤ ਵਿਕਾਸ ਨੂੰ ਹੁਲਾਰਾ ਮਿਲਦਾ ਹੈ। ਇਸ ਤੋਂ ਇਲਾਵਾ, ਡੀਪਸੀਕ ਕੁਸ਼ਲਤਾ ਅਤੇ ਐਲਗੋਰਿਦਮਿਕ ਓਪਟੀਮਾਈਜੇਸ਼ਨ ’ਤੇ ਕੇਂਦ੍ਰਤ ਕਰਦਾ ਹੈ, ਮਤਲਬ ਕਿ ਇਸ ਨੂੰ ਮਜ਼ਬੂਤ ਪ੍ਰਦਰਸ਼ਨ ਪ੍ਰਦਾਨ ਕਰਨ ਲਈ ਸਭ ਤੋਂ ਉੱਨਤ ਅਤੇ ਮਹਿੰਗੇ ਹਾਰਡਵੇਅਰ ਦੀ ਲੋੜ ਨਹੀਂ ਹੈ। ਇਹ ਭਾਰਤ ਲਈ ਵਿਸ਼ੇਸ਼ ਤੌਰ ’ਤੇ ਲਾਭਦਾਇਕ ਹੋ ਸਕਦਾ ਹੈ, ਜਿੱਥੇ ਉੱਚ-ਪਧਰੀ ਦੇ ਕੰਪਿਊਟਿੰਗ ਸਰੋਤਾਂ ਤਕ ਪਹੁੰਚ ਸੀਮਤ ਹੁੰਦੀ ਹੈ।