ਬੋਰਵੈੱਲ ਨੇ ਫਿਰ ਲਈ ਮਾਸੂਮ ਦੀ ਜਾਨ, 32 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ ਮਾਸੂਮ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

13 ਘੰਟੇ ਬਾਅਦ ਲਾਸ਼ ਨੂੰ ਕੱਢਿਆ ਗਿਆ ਬਾਹਰ

Rajasthan Borewell News in punjabi

Rajasthan Borewell News in punjabi : ਰਾਜਸਥਾਨ ਵਿੱਚ ਇੱਕ ਵਾਰ ਫਿਰ ਇੱਕ ਮਾਸੂਮ ਬੱਚੇ ਦੀ ਬੋਰਵੈੱਲ ਵਿੱਚ ਡਿੱਗ ਕੇ ਜਾਨ ਚਲੀ ਗਈ। ਕੱਲ੍ਹ ਝਾਲਾਵਾੜ ਵਿੱਚ ਇੱਕ 5 ਸਾਲਾ ਬੱਚਾ ਖੇਡਦੇ ਹੋਏ 32 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਕਰੀਬ 13 ਘੰਟਿਆਂ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਹ ਜ਼ਿੰਦਗੀ ਦੀ ਲੜਾਈ ਹਾਰ ਚੁੱਕਾ ਸੀ। ਬੋਰਵੈੱਲ 'ਚ ਡਿੱਗਣ ਨਾਲ ਬੱਚੇ ਦੀ ਮੌਤ ਹੋ ਗਈ।

ਹਾਦਸਾ ਐਤਵਾਰ ਦੁਪਹਿਰ ਕਰੀਬ 2 ਵਜੇ ਵਾਪਰਿਆ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਸਡੀਆਰਐਫ਼ ਦੇ ਨਾਲ ਐਨਡੀਆਰਐਫ਼ ਦੀ ਟੀਮ ਵੀ ਬਚਾਅ ਵਿੱਚ ਜੁੱਟ ਗਈ ਸੀ। ਬਚਾਅ ਕਾਰਜ 13 ਘੰਟੇ ਤੱਕ ਚੱਲਿਆ ਅਤੇ ਅੱਜ ਸਵੇਰੇ ਬੱਚੇ ਨੂੰ ਬੋਰਵੈੱਲ ਤੋਂ ਬਾਹਰ ਕੱਢ ਲਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਦਾਗ ਥਾਣਾ ਖੇਤਰ ਦੇ ਪਿੰਡ ਪਡਾਲਾ ਵਿੱਚ ਐਤਵਾਰ (23 ਫ਼ਰਵਰੀ) ਨੂੰ ਵਾਪਰਿਆ। ਪੁਲਿਸ ਅਨੁਸਾਰ ਦੁਪਹਿਰ ਕਰੀਬ 1:15 ਵਜੇ ਪ੍ਰਹਿਲਾਦ ਨਾਮ ਦਾ ਬੱਚਾ ਖੇਤ ਵਿੱਚ ਖੇਡ ਰਿਹਾ ਸੀ। ਕਥਿਤ ਤੌਰ 'ਤੇ ਉਹ ਬੋਰਵੈੱਲ ਦੇ ਕੋਲ ਇੱਕ ਪੱਥਰ ਦੇ ਬਲਾਕ 'ਤੇ ਬੈਠਾ ਸੀ ਅਤੇ ਉਸ ਤੋਂ ਫਿਸਲ ਕੇ ਬੋਰਵੈੱਲ ਵਿੱਚ ਡਿੱਗ ਗਿਆ। 

ਜਦੋਂ ਬੱਚਾ ਡਿੱਗਿਆ ਤਾਂ ਉਸ ਦੇ ਮਾਤਾ-ਪਿਤਾ ਖੇਤ ਦੇ ਦੂਜੇ ਪਾਸੇ ਕਿਸੇ ਹੋਰ ਕੰਮ ਵਿੱਚ ਰੁੱਝੇ ਹੋਏ ਸਨ। ਬੱਚਾ 32 ਫੁੱਟ ਦੀ ਡੂੰਘਾਈ 'ਚ ਫਸ ਗਿਆ ਸੀ। ਬੱਚੇ ਦੇ ਬੋਰਵੈੱਲ 'ਚ ਡਿੱਗਣ ਦੀ ਸੂਚਨਾ ਮਿਲਦੇ ਹੀ ਟੀਮ ਤੁਰੰਤ ਬਚਾਅ ਕਾਰਜ ਲਈ ਉੱਥੇ ਪਹੁੰਚੀ ਅਤੇ ਉਸ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਬੋਰਵੈੱਲ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੇ ਨਾਲ ਹੀ ਬੋਰਵੈੱਲ ਦੇ ਅੰਦਰ ਪਾਈਪਾਂ ਰਾਹੀਂ ਆਕਸੀਜਨ ਦੀ ਸਪਲਾਈ ਵੀ ਕੀਤੀ ਜਾ ਰਹੀ ਸੀ।

ਪੱਥਰੀਲਾ ਖੇਤਰ ਹੋਣ ਕਾਰਨ ਬਚਾਅ ਵਿੱਚ ਕਾਫ਼ੀ ਮੁਸ਼ਕਲ ਆਈ। SDRF ਦੀ ਟੀਮ ਨੇ ਬੱਚੇ ਨੂੰ ਰਿੰਗ 'ਚ ਫਸਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਕੋਟਾ ਤੋਂ NDRF ਦੀ ਟੀਮ ਵੀ ਬਚਾਅ ਲਈ ਪਹੁੰਚ ਗਈ ਸੀ। ਬੱਚੇ ਨੂੰ 13 ਘੰਟੇ ਬਾਅਦ ਬੋਰਵੈੱਲ ਤੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦਾ ਸਾਹ ਰੁਕ ਚੁੱਕਾ ਸੀ।