ਕਈ ਸੂਬਿਆਂ 'ਚ ਹੜ੍ਹਾਂ ਦਾ ਕਹਿਰ, 57 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 13 ਅਗੱਸਤ : ਲਗਾਤਾਰ ਪੈ ਰਹੇ ਮੀਂਹ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਨੇ ਕਈ ਰਾਜਾਂ ਵਿਚ ਤਬਾਹੀ ਮਚਾ ਦਿਤੀ ਹੈ ਜਿਸ ਕਾਰਨ ਹੁਣ ਤਕ 57 ਮੌਤਾਂ ਹੋ ਚੁਕੀਆਂ ਹਨ।

Flood

 

ਨਵੀਂ ਦਿੱਲੀ, 13 ਅਗੱਸਤ : ਲਗਾਤਾਰ ਪੈ ਰਹੇ ਮੀਂਹ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਨੇ ਕਈ ਰਾਜਾਂ ਵਿਚ ਤਬਾਹੀ ਮਚਾ ਦਿਤੀ ਹੈ ਜਿਸ ਕਾਰਨ ਹੁਣ ਤਕ 57 ਮੌਤਾਂ ਹੋ ਚੁਕੀਆਂ ਹਨ। ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ  ਹਾਲਾਤ ਜ਼ਿਆਦਾ ਖ਼ਰਾਬ ਹਨ। ਉਧਰ, ਆਸਾਮ ਵਿਚ ਵੀ ਹੜ੍ਹਾਂ ਕਾਰਨ ਅਅੱਜ ਹੋਰ 10 ਮੌਤਾਂ ਹੋ ਗਈਆਂ। ਬਿਹਾਰ ਵਿਚ ਹੜ੍ਹਾਂ ਦਾ ਕਹਿਰ ਮਚਿਆ ਹੋਇਆ ਹੈ।  ਉੱਤਰ ਭਾਰਤ ਵਿਚ ਭਾਰੀ ਮੀਂਹ ਕਾਰਨ ਬਿਹਾਰ 'ਚ ਹੜ੍ਹਾਂ ਦੀ ਹਾਲਤ ਗੰਭੀਰ ਹੋ ਗਈ ਹੈ। ਪਹਾੜਾਂ 'ਤੇ ਪੈ ਰਹੇ ਮੀਂਹ ਕਾਰਨ ਮਹਾਨੰਦਾ, ਗੰਗਾ ਅਤੇ ਕੋਸੀ ਨਦੀਆਂ ਖ਼ਤਰੇ ਤੋਂ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ। ਡੇਢ ਦਰਜਨ ਪਿੰਡਾਂ ਵਿਚ ਹੜ੍ਹਾਂ ਦਾ ਪਾਣੀ ਪੂਰੀ ਤਰ੍ਹਾਂ ਫੈਲ ਗਿਆ ਹੈ। ਰੇਲਵੇ ਲਾਈਨਾਂ ਪਾਣੀ ਦੀ ਲਪੇਟ ਵਿਚ ਆ ਜਾਣ ਕਾਰਨ ਰਾਜਧਾਨੀ ਸਮੇਤ ਕਈ ਗੱਡੀਆਂ ਨੂੰ ਵੱਖ ਵੱਖ ਸਟੇਸ਼ਨਾਂ 'ਤੇ ਰੋਕ ਦਿਤਾ ਗਿਆ ਹੈ। ਰੇਲਵੇ ਨੇ ਚਾਰ ਜੋੜੀ ਗੱਡੀਆਂ ਨੂੰ ਰੱਦ ਕਰ ਦਿਤਾ ਹੈ। ਪੂਰਬ ਉੱਤਰ ਭਾਰਤ ਨਾਲ ਦੇਸ਼ ਦਾ ਰੇਲ ਸੰਪਰਕ ਟੁੱਟ ਗਿਆ ਹੈ।  
ਹੜ੍ਹਾਂ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜ, ਐਨਡੀਆਰਐਫ਼ ਅਤੇ ਐਸਡੀਆਰਐਫ਼ ਦੀ ਟੀਮ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਬੁਲਾਇਆ ਹੈ। ਹੜ੍ਹਾਂ ਦੀ ਗੰਭੀਰ ਹਾਲਤ ਕਾਰਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕੀਤੀ ਹੈ। ਪਛਮੀ ਚੰਪਾਰਣ ਦੇ ਸਿਕਟਾ ਵਿਚ ਦੋਨ ਕੈਨਾਲ ਵਿਚ ਪਾੜ ਪੈ ਗਿਆ ਹੈ। ਕੋਸੀ ਪੂਰੀ ਭਰ ਕੇ ਵਹਿ ਰਹੀ ਹੈ। ਪਿੰਡਾਂ ਦੇ ਘਰਾਂ ਵਿਚ ਪੰਜ ਤੋਂ ਸੱਤ ਫ਼ੁਟ ਤਕ ਪਾਣੀ ਵੜ ਗਿਆ ਹੈ। ਲੋਕਾਂ ਅੰਦਰ ਹਾਹਾਕਾਰ ਮਚੀ ਹੋਈ ਹੈ।  (ਏਜੰਸੀ)