ਏਨੇ ਵੱਡੇ ਦੇਸ਼ ਵਿਚ ਗੋਰਖਪੁਰ ਵਰਗੇ ਹਾਦਸੇ ਹੁੰਦੇ ਹੀ ਰਹਿੰਦੇ ਹਨ: ਅਮਿਤ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿਚ ਬੱਚਿਆਂ ਦੀ ਮੌਤ ਬਾਰੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਇਹ ਹਾਦਸਾ ਇਕ ਤਰ੍ਹਾਂ ਦੀ ਗ਼ਲਤੀ ਸੀ ਜਿਸ ਦੀ ਜਾਂਚ ਚੱਲ ਰਹੀ ਹੈ।

Amit Shah

 

ਬੰਗਲੌਰ, 14 ਅਗੱਸਤ : ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿਚ ਬੱਚਿਆਂ ਦੀ ਮੌਤ ਬਾਰੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਇਹ ਹਾਦਸਾ ਇਕ ਤਰ੍ਹਾਂ ਦੀ ਗ਼ਲਤੀ ਸੀ ਜਿਸ ਦੀ ਜਾਂਚ ਚੱਲ ਰਹੀ ਹੈ। ਜਦ ਤਕ ਜਾਂਚ ਪੂਰੀ ਨਹੀਂ ਹੋ ਜਾਂਦੀ, ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ। ਉਨ੍ਹਾਂ ਕਿਹਾ, 'ਏਨੇ ਵੱਡੇ ਦੇਸ਼ ਵਿਚ ਬਹੁਤ ਸਾਰੇ ਹਾਦਸੇ ਵਾਪਰੇ ਅਤੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਕਾਂਗਰਸ ਦੇ ਕਾਰਜਕਾਲ ਵਿਚ ਵੀ ਵਾਪਰੇ।'
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਨੇ ਤੈਅ ਸਮੇਂ ਵਿਚ ਜਾਂਚ ਦੇ ਹੁਕਮ ਦਿਤੇ ਹਨ। ਉਥੇ ਜੋ ਵੀ ਹੋਇਆ, ਉਹ ਗ਼ਲਤੀ ਹੈ। ਇਸ ਹਾਦਸੇ ਬਾਰੇ ਪ੍ਰਧਾਨ ਮੰਤਰੀ ਮੋਦੀ ਦੇ ਟਵੀਟ ਨਾ ਕਰਨ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਜਿਥੇ ਤਕ ਟਵੀਟ ਦਾ ਸਵਾਲ ਹੈ, ਹਾਲੇ ਜਾਂਚ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਹੈ। ਟਵੀਟ ਸਿਰਫ਼ ਇਕ ਮਾਧਿਅਮ ਨਹੀਂ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮੌਤ ਦਾ ਦੁੱਖ ਹੈ ਪਰ ਕ੍ਰਿਸ਼ਨ ਜਨਮ ਅਸ਼ਟਮੀ ਅਪਣੀ ਜਗ੍ਹਾ ਹੈ ਤੇ ਤਿਉਹਾਰ ਤਾਂ ਮਨਾਇਆ ਹੀ ਜਾਵੇਗਾ ਅਤੇ 15 ਅਗੱਸਤ ਵੀ ਮਨਾਇਆ ਜਾਵੇਗਾ। ਇਹ ਕੋਈ ਸਰਕਾਰੀ ਪ੍ਰੋਗਰਾਮ ਨਹੀਂ ਹੈ।  ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਦਾ ਕੰਮ ਹੀ ਅਸਤੀਫ਼ੇ ਮੰਗਣਾ ਹੈ ਹਾਲਾਂਕਿ ਉਸ ਦੇ ਕਾਰਜਕਾਲ ਸਮੇਂ ਵੀ ਅਜਿਹੇ ਹਾਦਸੇ ਵਾਪਰਦੇ ਰਹੇ ਹਨ। (ਏਜੰਸੀ)