ਉੱਤਰਾਖੰਡ ਦੇ ਮਾਲਪਾ 'ਚ ਬੱਦਲ ਫਟਣ ਨਾਲ ਭਾਰੀ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਹਰਾਦੂਨ, 14 ਅਗਸਤ - ਉੱਤਰਾਖੰਡ ਦੇ ਮਾਲਪਾ 'ਚ ਵੀ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ 4 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

Cloud burst

ਦੇਹਰਾਦੂਨ, 14 ਅਗਸਤ - ਉੱਤਰਾਖੰਡ ਦੇ ਮਾਲਪਾ 'ਚ ਵੀ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ 4 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ 6 ਲੋਕ ਲਾਪਤਾ ਹਨ। ਹਾਦਸੇ 'ਚ ਫੌਜ ਦੇ 7 ਜਵਾਨ ਅਤੇ ਇੱਕ ਜੇ.ਸੀ.ਓ. ਸਹਿਤ ਕੁਲ 11 ਲੋਕ ਲਾਪਤਾ ਸਨ। ਬਾਅਦ 'ਚ 4 ਜਵਾਨ ਅਤੇ ਇੱਕ ਜੇ.ਸੀ.ਓ ਸੁਰੱਖਿਅਤ ਮਿਲ ਗਏ।

ਭਾਰੀ ਮੀਂਹ 'ਚ ਮਾਲਪਾ 'ਚ ਤਿੰਨ ਮਕਾਨ ਵੀ ਢੇਰੀ ਹੋ ਗਏ। ਇਸ ਆਫਤ ਦੇ ਬਾਅਦ ਲਾਪਤਾ ਹੋਏ ਫੌਜ ਦੇ ਤਿੰਨ ਜਵਾਨ ਅਤੇ ਤਿੰਨ ਹੋਰ ਲੋਕਾਂ ਵਿੱਚੋਂ ਚਾਰ ਦੀ ਮੌਤ ਹੋ ਗਈ ਹੈ , ਇੱਕ ਮਹਿਲਾ ਕਾਲੀ ਨਦੀ 'ਚ ਵਗਦੇ ਹੋਏ ਨੇਪਾਲ ਦੇ ਵੱਲ ਚੱਲੇ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਜਿੰਦਾ ਹੈ। ਪ੍ਰਸ਼ਾਸਨ ਨੇ ਕੈਲਾਸ ਮਾਨਸਰੋਵਰ ਯਾਤਰਾ ਮਾਰਗ 'ਚ ਹੋਏ ਵਿਆਪਕ ਨੁਕਸਾਨ ਦੇ ਬਾਅਦ ਮਾਨਸਰੋਵਰ ਯਾਤਰਾ ਫਿਲਹਾਲ ਰੋਕ ਦਿੱਤੀ ਹੈ। ਆਈਟੀਬੀਪੀ, ਐੱਸਐੱਸਬੀ, ਫੌਜ ,  ਐਨਡੀਆਰਐਫ ਦੀ ਟੀਮ ਬਚਾਅ ਰਾਹਤ 'ਚ ਜੁਟੀ ਹੈ।