ਯੋਗੀ ਬੋਲੇ, ਕਾਂਵੜ ਯਾਤਰਾ 'ਚ ਡੀਜੇ ਨਹੀਂ ਵੱਜੇਗਾ ਤਾਂ ਕੀ ਅਰਥੀ ਯਾਤਰਾ 'ਚ ਵੱਜੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਮੁੱਖ-ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਉਹ ਈਦ ਦੇ ਦੌਰਾਨ ਸੜਕਾਂ 'ਤੇ ਨਮਾਜ ਅਦਾ ਕਰਨ ਨੂੰ ਨਹੀਂ ਰੋਕ ਸਕਦੇ ਤਾਂ..

Yogi Adityanath

ਉੱਤਰ ਪ੍ਰਦੇਸ਼ ਦੇ ਮੁੱਖ-ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਉਹ ਈਦ ਦੇ ਦੌਰਾਨ ਸੜਕਾਂ 'ਤੇ ਨਮਾਜ ਅਦਾ ਕਰਨ ਨੂੰ ਨਹੀਂ ਰੋਕ ਸਕਦੇ ਤਾਂ ਉਨ੍ਹਾਂ ਨੂੰ ਪੁਲਿਸ ਸਟੇਸ਼ਨ 'ਚ ਮਨਾਈ ਜਾਣ ਵਾਲੀ ਜਨਮਅਸ਼ਟਮੀ ਨੂੰ ਰੋਕਣ ਦਾ ਵੀ ਅਧਿਕਾਰ ਨਹੀਂ ਹੈ। ਲਖਨਊ 'ਚ ਪ੍ਰੇਰਨਾ ਜਨਸੰਚਾਰ ਅਤੇ ਸਿੱਧ ਸੰਸਥਾਨ ਦੇ ਪ੍ਰੋਗਰਾਮ'ਚ ਯੋਗੀ ਨੇ ਕਿਹਾ,‘ਜੇਕਰ ਮੈਂ ਸੜਕ 'ਤੇ ਈਦ ਦੇ ਦਿਨ ਨਮਾਜ ਪੜ੍ਹਨ 'ਤੇ ਰੋਕ ਨਹੀਂ ਲਗਾ ਸਕਦਾ, ਤਾਂ ਮੈਨੂੰ ਕੋਈ ਅਧਿਕਾਰ ਨਹੀਂ ਹੈ ਕਿ ਮੈਂ ਪੁਲਿਸ ਸਟੇਸ਼ਨ 'ਚ ਜਨਮਅਸ਼ਟਮੀ ਦੇ ਤਿਉਹਾਰ ਨੂੰ ਰੋਕਾਂ…ਕੋਈ ਅਧਿਕਾਰ ਨਹੀਂ ਹੈ।’ ਸੂਬੇ ਦੀ ਸਮਾਜਵਾਦੀ ਪਾਰਟੀ 'ਤੇ ਵਰ੍ਹਦੇ ਹੋਏ ਯੋਗੀ ਨੇ ਕਿਹਾ ਕਿ ਉਹ ਲੋਕ ਜੋ ਆਪਣੇ ਆਪ ਨੂੰ ਯੁੱਧਵੰਸ਼ੀ ਕਹਿੰਦੇ ਹਨ ਉਨ੍ਹਾਂ ਨੇ ਪੁਲਿਸ ਸਟੇਸ਼ਨ ਅਤੇ ਪੁਲਿਸ ਲਾਇੰਸ 'ਚ ਜਨਮਅਸ਼ਟਮੀ ਮਨਾਉਣ 'ਤੇ ਰੋਕ ਲਗਾ ਦਿੱਤੀ ਸੀ।

ਮੀਡੀਆ ਰਿਪੋਰਟ ਦੇ ਅਨੁਸਾਰ, ਯੋਗੀ ਨੇ ਇਸ ਮੌਕੇ ਉੱਤੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਰਦਾਸ ਅਤੇ ਕੀਰਤਨ ਨਾਲ ਪੁਲਿਸ ਸਿਸਟਮ 'ਚ ਸੁਧਾਰ ਹੋ ਸਕਦਾ ਹੈ। ਸੀਐੱਮ ਨੇ ਸਲਾਨਾ ਕਾਂਵੜ ਯਾਤਰਾ ਦੇ ਦੌਰਾਨ ਵੱਜਣ ਵਾਲੇ ਡੀਜੇ ਅਤੇ ਲਾਊਡਸਪੀਕਰ 'ਤੇ ਕਿਹਾ ਕਿ ਕਾਂਵੜ ਯਾਤਰਾ ਦੇ ਦੌਰਾਨ ਡੀਜੇ ਅਤੇ ਲਾਊਡਸਪੀਕਰ 'ਤੇ ਰੋਕ ਨਹੀਂ ਲੱਗੇਗੀ, ਤਾਂ ਕੀ ਅਰਥੀ ਯਾਤਰਾ 'ਚ ਵੱਜੇਗਾ । ਯੋਗੀ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਵਲੋਂ ਕਿਹਾ, ਮੇਰੇ ਸਾਹਮਣੇ ਇੱਕ ਆਦੇਸ਼ ਪਾਸ ਕੀਤਾ ਕਿ ਮਾਇਕ ਹਰ ਜਗ੍ਹਾ ਲਈ ਪ੍ਰਤੀਬੰਧਿਤ ਹੋਣਾ ਚਾਹੀਦਾ ਹੈ ਅਤੇ ਇਹ ਤੈਅ ਕਰੋ ਕਿ ਕਿਸੇ ਵੀ ਧਰਮ ਸਥਾਨ ਦੀ ਚਾਰਦਿਵਾਰੀ ਤੋਂ ਬਾਹਰ ਲਾਊਡਸਪੀਕਰ ਦੀ ਅਵਾਜ ਨਹੀਂ ਆਉਣੀ ਚਾਹੀਦੀ, ਕੀ ਇਸਨ੍ਹੂੰ ਲਾਗੂ ਕਰ ਪਾਣਉਗੇ ?  ਜੇਕਰ ਲਾਗੂ ਨਹੀਂ ਕਰ ਸਕਦੇ ਤਾਂ ਫਿਰ ਇਸਨੂੰ ਵੀ ਅਸੀ ਲਾਗੂ ਨਹੀਂ ਹੋਣ ਦੇਵਾਂਗੇ, ਯਾਤਰਾ ਚੱਲੇਗੀ।’

ਯੋਗੀ ਨੇ ਕਿਹਾ ਕਿ ਪਹਿਲਾਂ ਅਧਿਕਾਰੀਆਂ ਨੇ ਕਾਂਵੜ ਯਾਤਰਾ ਦੇ ਦੌਰਾਨ ਡੀਜੇ ਅਤੇ ਮਿਊਜਿਕ ਸਿਸਟਮ 'ਤੇ ਰੋਕ ਲਗਾਉਣ ਦੀ ਗੱਲ ਕਹੀ । ਅਧਿਕਾਰੀਆਂ ਦੇ ਇਸ ਸੁਝਾਅ 'ਤੇ ਯੋਗੀ ਨੇ ਕਿਹਾ ਕਿ ਬਿਨ੍ਹਾਂ ਸੰਗੀਤ ਦੇ ਇਹ ਕਾਂਵੜ ਯਾਤਰਾ ਹੋਵੇਗੀ ਜਾਂ ਅਰਥੀ ਯਾਤਰਾ।ਸੀਐੱਮ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਮੈਂ ਕਿਹਾ ਕਿ ਇਹ ਕਾਂਵੜ ਯਾਤਰਾ ਹੈ ਜਾਂ ਅਰਥੀ ਯਾਤਰਾ? ਉਹ ਕਾਂਵੜ ਯਾਤਰਾ 'ਚ ਬਾਜੇ ਨਹੀਂ ਵੱਜੇਂਗੇ,  ਡਮਰੂ ਨਹੀਂ ਵੱਜੇਗਾ, ਢੋਲ ਨਹੀਂ ਵੱਜੇਗਾ, ਚਿਮਟੇ ਨਹੀਂ ਵੱਜੇਂਗੇ, ਲੋਕ ਨੱਚਣਗੇ ਗਾਉਣਗੇ ਨਹੀਂ , ਮਾਇਕ ਨਹੀਂ ਵੱਜੇਗਾ ਤਾਂ ਉਹ ਯਾਤਰਾ ਕਾਂਵੜ ਯਾਤਰਾ ਕਿਵੇਂ ਹੋਵੇਗੀ।

ਆਰਐੱਸਐੱਸ ਵਿਚਾਰਕ ਦੀਨਦਿਆਲ ਉਪਧਿਆਇ ਦੇ ਬਿਆਨਾਂ ਦਾ ਜਿਕਰ ਕਰਦੇ ਹੋਏ ਸੀਐੱਮ ਯੋਗੀ  ਆਦਿਤਿਆਨਾਥ ਨੇ ਕਿਹਾ ਕਿ ਪਿੰਡ ਹੋਵੇ ਜਾਂ ਸ਼ਹਿਰ ਗਣੇਸ਼ ਉਤਸਵ ਮਨਾਉਣ'ਤੇ ਵੀ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਸਾਰਿਆ ਨੂੰ ਤਿਉਹਾਰ ਮਨਾਉਣ ਦਾ ਅਧਿਕਾਰ ਹੈ। ਯੋਗੀ ਨੇ ਕਿਹਾ,‘ ਅਸੀ ਸਭ ਦੇ ਲਈ ਕਹਾਂਗੇ, ਤੁਸੀ ਕ੍ਰਿਸਮਸ ਵੀ ਮਨਾਓ, ਕੌਣ ਰੋਕ ਰਿਹਾ ਹੈ,  ਭਾਰਤ ਦੇ ਅੰਦਰ ਕਦੇ ਨਹੀਂ ਰੋਕਿਆ ਗਿਆ, ਤੁਸੀ ਨਮਾਜ ਵੀ ਪੜੋ, ਆਰਾਮ ਨਾਲ ਪੜੋ, ਕਾਨੂੰਨ ਦੇ ਦਾਇਰੇ 'ਚ ਰਹਿਕੇ ਪੜੋ, ਕੋਈ ਰੋਕੇਗਾ ਨਹੀਂ। ਪਰ ਕਨੂੰਨ ਦੀ ਉਲੰਘਣਾ ਕੋਈ ਕਰੇਗਾ ਤਾਂ ਉਸ 'ਤੇ ਕਿਤੇ ਨਾ ਕਿਤੇ ਫਿਰ ਟਕਰਾਓ ਪੈਦਾ ਹੋਵੇਗਾ।